ਬੰਗਲਾਦੇਸ਼ ’ਚ ਭਿਆਨਕ ਸੜਕ ਹਾਦਸਾ, ਲੋਹੇ ਦੀਆਂ ਰਾਡਾਂ ਨਾਲ ਭਰਿਆ ਟਰੱਕ ਪਲਟਿਆ, 15 ਦੀ ਮੌਤ
ਢਾਕਾ, 25 ਮਈ- ਬੰਗਲਾਦੇਸ਼ ਦੇ ਇਕ ਮੁੱਖ ਹਾਈਵੇਅ 'ਤੇ ਲੋਹੇ ਦੀਆਂ ਰਾਡਾਂ ਨਾਲ ਭਰਿਆ ਇਕ ਟਰੱਕ ਪਲਟਣ ਨਾਲ ਪੰਦਰਾਂ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਇਹ ਦੁਖਦਾਈ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੋਕ 10 ਦਿਨਾਂ ਦੀ ਈਦ ਅਲ-ਅਧਾ ਛੁੱਟੀ ਲਈ ਆਪਣੇ ਜੱਦੀ ਸ਼ਹਿਰਾਂ ਵੱਲ ਜਾ ਰਹੇ ਸਨ। ਸਥਾਨਕ ਫਾਇਰ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਕਿ ਇਹ ਹਾਦਸਾ ਜਮੁਨਾ ਪੁਲ ਦੇ ਪੂਰਬੀ ਪਾਸੇ ਵਾਪਰਿਆ, ਜੋ ਬੰਗਲਾਦੇਸ਼ ਦੇ ਉੱਤਰ-ਪੱਛਮੀ ਹਿੱਸੇ ਨੂੰ ਕੇਂਦਰੀ ਹਿੱਸੇ ਨਾਲ ਜੋੜਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਖਮੀਆਂ ਨੂੰ ਨੇੜਲੇ ਇਲਾਕਿਆਂ ਦੇ ਲੋਕਾਂ ਦੀ ਮਦਦ ਨਾਲ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ। ਸਥਾਨਕ ਪੁਲਿਸ ਦੇ ਅਨੁਸਾਰ ਟਰੱਕ ਵਿਚ ਲੋਹੇ ਦੀਆਂ ਰਾਡਾਂ ਦੇ ਨਾਲ-ਨਾਲ ਕੁਝ ਯਾਤਰੀ ਵੀ ਸਨ। ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਤਾਂਗੈਲ ਦੇ ਕਾਲੀਹਾਟੀ ਉਪ-ਜ਼ਿਲ੍ਹੇ ਵਿਚ ਪਲਟ ਗਿਆ। ਤਾਂਗੈਲ ਦੀ ਵਧੀਕ ਪੁਲਿਸ ਸੁਪਰਡੈਂਟ ਫੌਜੀਆ ਹਬੀਬ ਖਾਨ ਨੇ ਕਿਹਾ ਕਿ ਟਰੱਕ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਚਟੋਗ੍ਰਾਮ ਤੋਂ ਉੱਤਰ-ਪੱਛਮੀ ਖੇਤਰ ਵੱਲ ਜਾ ਰਿਹਾ ਸੀ।
;
;
;
;
;
;
;
;