JALANDHAR WEATHER

ਘਰ 'ਚ ਲੱਗੀ ਭਿਆਨਕ ਅੱਗ, ਸਿਲੰਡਰ ਫਟਣ ਕਾਰਨ 3 ਵਿਅਕਤੀ ਝੁਲਸੇ

ਜਲੰਧਰ, 24 ਮਈ (ਦਵਿੰਦਰ)- ਜਲੰਧਰ ਦੇ ਕਿਸ਼ਨਪੁਰਾ ਇਲਾਕੇ 'ਚ ਇਕ ਘਰ ਦੇ ਮੰਦਰ 'ਚ ਪੱਖੇ ਕਾਰਨ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੌਰਾਨ ਸਿਲੰਡਰ ਫੱਟ ਗਿਆ, ਜਿਸ ਕਾਰਨ ਤਿੰਨ ਲੋਕ ਝੁਲਸ ਗਏ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।

ਇਹ ਘਟਨਾ ਸਵੇਰੇ ਉਸ ਸਮੇਂ ਵਾਪਰੀ ਜਦੋਂ ਘਰ ਦੇ ਮਾਲਕ ਬਾਹਰ ਸੈਰ ਕਰਨ ਜਾ ਰਹੇ ਸਨ। ਸ਼ਾਰਟ ਸਰਕਟ ਕਾਰਨ ਲੱਗੀ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਕੁੱਝ ਹੀ ਦੇਰ 'ਚ ਪੂਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ। ਅੱਗ ਦਾ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇ ਰਿਹਾ ਸੀ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਮਦਦ ਲਈ ਅੱਗੇ ਆਏ।

ਭਾਜਪਾ ਨੇਤਾ ਪ੍ਰਸ਼ਾਂਤ ਗੰਭੀਰ ਦੇ ਪਿਤਾ ਸੁਦਰਸ਼ਨ ਕੁਮਾਰ, ਜੋ ਘਰ ਦੇ ਮਾਲਕ ਹਨ। ਉਸ ਨੇ ਦੱਸਿਆ ਕਿ ਸਵੇਰੇ ਮੰਦਰ 'ਚ ਲੱਗੇ ਪੱਖੇ 'ਚੋਂ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੌਰਾਨ ਘਰ ਅੰਦਰ ਰੱਖਿਆ ਸਿਲੰਡਰ ਫਟ ਗਿਆ, ਜਿਸ ਕਾਰਨ ਘਰ ਦੇ ਮੈਂਬਰ ਝੁਲਸ ਗਏ। ਸੁਦਰਸ਼ਨ ਕੁਮਾਰ ਨੇ ਇਹ ਵੀ ਦੱਸਿਆ ਕਿ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਟੀਮ ਦੇਰੀ ਨਾਲ ਪੁੱਜੀ, ਜਿਸ ਕਾਰਨ ਉਸ ਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ