JALANDHAR WEATHER

ਸੜਕ ’ਤੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਨੌਜਵਾਨ ਨੇ ਗੁੱਸੇ ’ਚ ਆਪਣੀ ਹੀ ਬਾਈਕ ਨੂੰ ਲਗਾਈ ਅੱਗ

ਚੰਡੀਗੜ੍ਹ, 25 ਮਈ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-37 ਅਤੇ ਸੈਕਟਰ-41 ਦੀ ਡਿਵਾਈਡਿੰਗ ਰੋਡ ’ਤੇ ਇਕ ਨੌਜਵਾਨ ਵਲੋਂ ਮਾਮੂਲੀ ਸੜਕ ਹਾਦਸੇ ਤੋਂ ਬਾਅਦ ਗੁੱਸੇ ’ਚ ਆ ਕੇ ਆਪਣੀ ਹੀ ਮੋਟਰਸਾਈਕਲ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੇਖਦੇ ਹੀ ਦੇਖਦੇ ਬਾਈਕ ਸੜ ਕੇ
ਖਾਕ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮ ਮੌਕੇ ’ਤੇ ਪੁੱਜੀ। ਜਾਣਕਾਰੀ ਅਨੁਸਾਰ, ਪੰਜਾਬ ਦੇ ਰੋਪੜ ਨਿਵਾਸੀ ਜਸਵਿੰਦਰ ਸਿੰਘ, ਜੋ ਕਿ ਚੰਡੀਗੜ੍ਹ ਵਿਚ ਮਿਸਤਰੀ ਦਾ ਕੰਮ ਕਰਦਾ ਹੈ, ਆਪਣੀ ਬਾਈਕ ’ਤੇ ਸੈਕਟਰ-37 ਅਤੇ 41 ਵਾਲੀ ਸੜਕ ਤੋਂ ਲੰਘ ਰਿਹਾ ਸੀ। ਇਸ ਦੌਰਾਨ ਉਸਦੀ ਬਾਈਕ ਅੱਗੇ ਚੱਲ ਰਹੀ ਇਕ ਕਾਰ ਨਾਲ ਪਿੱਛੋਂ ਟਕਰਾ ਗਈ। ਟੱਕਰ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਸੜਕ ’ਤੇ ਹੀ ਤਕਰਾਰ ਸ਼ੁਰੂ ਹੋ ਗਈ।

ਚਸ਼ਮਦੀਦਾਂ ਮੁਤਾਬਕ ਬਹਿਸ ਦੌਰਾਨ ਜਸਵਿੰਦਰ ਅਚਾਨਕ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਬਾਈਕ ਦੀ ਪੈਟਰੋਲ ਟੈਂਕੀ ਦਾ ਢੱਕਣ ਖੋਲ੍ਹ ਕੇ ਜੇਬ ਵਿਚੋਂ ਮਾਚਿਸ ਕੱਢੀ ਤੇ ਬਾਈਕ ਨੂੰ ਅੱਗ ਲਗਾ ਦਿੱਤੀ। ਅੱਗ ਲੱਗਦੇ ਹੀ ਬਾਈਕ ਵਿਚੋਂ ਉੱਚੀਆਂ ਲਪਟਾਂ ਉੱਠਣ ਲੱਗ ਪਈਆਂ। ਰਾਹਗੀਰਾਂ ਵਲੋਂ ਤੁਰੰਤ ਪੁਲਿਸ ਕੰਟਰੋਲ ਰੂਮ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।

ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪੁੱਜੀ ਪਰ ਉਦੋਂ ਤੱਕ ਬਾਈਕ ਪੂਰੀ ਤਰ੍ਹਾਂ ਸੜ ਚੁੱਕੀ ਸੀ। ਇਸ ਤੋਂ ਬਾਅਦ ਸੈਕਟਰ-39 ਥਾਣਾ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਦੋਸ਼ੀ ਨੌਜਵਾਨ ਨੂੰ ਕਾਬੂ ਕਰ ਲਿਆ। ਸੈਕਟਰ-39 ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ