ਐਮੀ ਵਿਰਕ ਨੇ ਪੰਜਾਬ ਵਿਚ ਹੜ੍ਹਾਂ ਨਾਲ ਪ੍ਰਭਾਵਿਤ 200 ਘਰਾਂ ਨੂੰ ਗੋਦ ਲਿਆ

ਚੰਡੀਗੜ੍ਹ ,1 ਸਤੰਬਰ (ਏਐਨਆਈ): ਗਾਇਕ-ਅਦਾਕਾਰ ਐਮੀ ਵਿਰਕ ਪੰਜਾਬ ਵਿਚ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਵਧਿਆ ਹੈ। ਐਮੀ ਅਤੇ ਉਨ੍ਹਾਂ ਦੀ ਟੀਮ ਨੇ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਕਿ ਉਨ੍ਹਾਂ ਨੇ ਪਨਾਹ ਦੇਣ ਲਈ 200 ਘਰਾਂ ਨੂੰ ਗੋਦ ਲਿਆ ਹੈ।
"ਪੰਜਾਬ ਵਿਚ ਹੜ੍ਹਾਂ ਨਾਲ ਹੋਈ ਤਬਾਹੀ ਨੂੰ ਦੇਖ ਕੇ ਸਾਡਾ ਦਿਲ ਦੁਖੀ ਹੈ।
ਸਾਡੇ ਲੋਕਾਂ ਨੂੰ ਬਿਨਾਂ ਛੱਤ ਦੇ ਦੇਖ ਕੇ ਮੈਂ ਬਹੁਤ ਦੁਖੀ ਹੋ ਗਿਆ ਹਾਂ। ਆਰਾਮ ਅਤੇ ਸਥਿਰਤਾ ਲਿਆਉਣ ਦੇ ਸਾਡੇ ਛੋਟੇ ਜਿਹੇ ਯਤਨ ਵਿਚ, ਅਸੀਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ 200 ਘਰਾਂ ਨੂੰ ਗੋਦ ਲੈ ਰਹੇ ਹਾਂ ਜਿਨ੍ਹਾਂ ਨੇ ਸਭ ਕੁਝ ਗੁਆ ਦਿੱਤਾ ਹੈ। ਇਹ ਸਿਰਫ਼ ਪਨਾਹ ਬਾਰੇ ਨਹੀਂ ਹੈ - ਇਹ ਉਮੀਦ, ਮਾਣ ਅਤੇ ਦੁਬਾਰਾ ਸ਼ੁਰੂਆਤ ਕਰਨ ਦੀ ਤਾਕਤ ਦੇਣ ਬਾਰੇ ਹੈ," ਐਮੀ ਦੇ ਇੰਸਟਾਗ੍ਰਾਮ ਨੋਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ।