ਪੀ.ਐਮ. ਨਰਿੰਦਰ ਮੋਦੀ ਚੀਨ ਤੇ ਜਾਪਾਨ ਦੀ ਫੇਰੀ ਤੋਂ ਬਾਅਦ ਪੁੱਜੇ ਭਾਰਤ

ਨਵੀਂ ਦਿੱਲੀ, 1 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਅਤੇ ਜਾਪਾਨ ਦੀ ਆਪਣੀ ਫੇਰੀ ਖਤਮ ਕਰਨ ਤੋਂ ਬਾਅਦ ਦਿੱਲੀ ਪਰਤੇ। ਜਾਪਾਨ ਵਿਚ, ਪ੍ਰਧਾਨ ਮੰਤਰੀ ਮੋਦੀ ਨੇ 15ਵੇਂ ਭਾਰਤ-ਜਾਪਾਨ ਸਾਲਾਨਾ ਸੰਮੇਲਨ ਵਿਚ ਹਿੱਸਾ ਲਿਆ ਅਤੇ ਚੀਨ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸੰਮੇਲਨ ਵਿਚ ਹਿੱਸਾ ਲਿਆ।
ਦੱਸ ਦਈਏ ਕਿ ਚੀਨ ਵਿਚ ਐਸ.ਸੀ.ਓ. ਸੰਮੇਲਨ ਦੌਰਾਨ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਮੌਜੂਦ ਸਨ। ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਅਪਰਾਧੀਆਂ, ਪ੍ਰਬੰਧਕਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਸਜ਼ਾ ਦੇਣਾ ਜ਼ਰੂਰੀ ਹੈ।