JALANDHAR WEATHER

ਸਤਲੁਜ ਦਰਿਆ ਦੀ ਪਿੰਡ ਫੱਸਿਆ ਕੋਲ ਜ਼ਬਰਦਸਤ ਮਾਰ, ਤੇਜ਼ੀ ਨਾਲ ਵੱਧ ਰਿਹਾ ਪਾੜ

ਮਾਛੀਵਾੜਾ ਸਾਹਿਬ, 1 ਸਤੰਬਰ (ਮਨੋਜ ਕੁਮਾਰ)-ਮਾਛੀਵਾੜਾ ਸਾਹਿਬ ਤੋਂ ਕੁਝ ਦੂਰੀ ਉਤੇ ਪੈਂਦੇ ਬੇਟ ਖੇਤਰ ਵਿਚ ਜਾਣੇ ਜਾਂਦੇ ਬਾਬਾ ਫਲਾਹੀ ਵਾਲਾ ਚੌਕ ਤੋਂ ਪਿੰਡ ਫੱਸਿਆ ਕੋਲ ਵਗਦੇ ਸਤਲੁਜ ਦਰਿਆ ਦਾ ਬੇਹੱਦ ਡਰਾਉਣਾ ਮਾਹੌਲ ਨਜ਼ਰ ਆ ਰਿਹਾ ਹੈ ਤੇ ਇਸ ਮੌਕੇ ਹਾਲਾਤ ਇਹ ਹਨ ਕਿ ਕਿਸੇ ਸਮੇਂ ਵੀ ਪਾਣੀ ਦੇ ਬੇਹੱਦ ਤੇਜ਼ ਵਹਾਅ ਕਰਕੇ ਉਸ ਜਗ੍ਹਾ ਤੋਂ ਪਾੜ ਪੈ ਸਕਦਾ ਹੈ। ਹਾਲਾਂਕਿ ਇਹ ਪਾੜ 31 ਅਗਸਤ ਤੋਂ ਸ਼ੁਰੂ ਹੋ ਗਿਆ ਸੀ ਤੇ ਜਿਹੜਾ ਹੁਣ ਤੱਕ ਲਗਾਤਾਰ ਵਧਦਾ ਜਾ ਰਿਹਾ ਹੈ।

ਪਿੰਡ ਮੰਡ ਫੱਸਿਆ ਦੇ ਸਰਪੰਚ ਕੁਲਦੀਪ ਸਿੰਘ ਬੰਟੀ ਨੇ ਦੱਸਿਆ ਕਿ ਫਿਲਹਾਲ ਪ੍ਰਸ਼ਾਸਨ ਨੇ ਸਿੰਗਲ ਫੋਕ ਲੇਨ ਭੇਜੀ ਤੇ ਜਿਸ ਵਿਚ ਕੁਝ ਮਿੰਟਾਂ ਵਿਚ ਤੇਲ ਖਤਮ ਹੋ ਗਿਆ ਤੇ ਪਿੰਡ ਵਾਸੀਆਂ ਨੇ ਖੁਦ ਆਪਣੀ ਜੇਬ ਵਿਚੋਂ ਪੈਸੇ ਦੇ ਕੇ ਤੇਲ ਪਵਾਇਆ ਪਰ ਇਸ ਮੌਕੇ ਪ੍ਰਸ਼ਾਸਨ ਦੀ ਬਜਾਏ ਪਿੰਡ ਵਾਸੀਆਂ ਦਾ ਆਪਸੀ ਸਹਿਯੋਗ ਲਗਾਤਾਰ ਨਜ਼ਰ ਆ ਰਿਹਾ ਹੈ ਪਰ ਜੇਕਰ ਇਹ ਪਾੜ ਪੈ ਗਿਆ ਤਾਂ ਹੋ ਸਕਦਾ ਹੈ ਕਿ ਬੇਟ ਖੇਤਰ ਦੇ ਕਈ ਦਰਜਨ ਪਿੰਡਾਂ ਦੇ ਨਾਲ-ਨਾਲ ਮਾਛੀਵਾੜਾ ਇਲਾਕੇ ਤੱਕ ਵੀ ਪਾਣੀ ਆ ਸਕਦਾ ਹੈ। ਤਾਜ਼ਾ ਜਾਣਕਾਰੀ ਤੱਕ ਇਹ ਪਾੜ ਲਗਾਤਾਰ ਵੱਧ ਰਿਹਾ ਹੈ ਤੇ ਪਿੰਡ ਵਾਸੀਆਂ ਹਫੜਾ-ਦਫੜੀ ਵਿਚ ਬਚਾਅ ਲਈ ਜ਼ੋਰ ਲਗਾ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ