JALANDHAR WEATHER

ਪੁਲਿਸ ਹੱਥ ਲੱਗਾ ਸੁਰਾਗ, ਕੁਝ ਪੈਸਿਆਂ ਕਰਕੇ ਪ੍ਰਵਾਸੀ ਦਾ ਕਤਲ, ਲਾਸ਼ ਨੂੰ ਕੱਢਣ ਲਈ ਜੇ.ਸੀ.ਬੀ. ਲਿਆਂਦੀ

ਤਪਾ ਮੰਡੀ, (ਬਰਨਾਲਾ) 1 ਸਤੰਬਰ (ਵਿਜੇ ਸ਼ਰਮਾ)-ਝੋਨੇ ਦੇ ਸੀਜ਼ਨ ਦੌਰਾਨ ਕੁਝ ਮਹੀਨੇ ਪਹਿਲਾਂ ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰ ਸੂਬੇ ਨਾਲ ਲੱਗਦੀਆਂ ਸਟੇਟਾਂ ਤੋਂ ਝੋਨਾ ਲਾਉਣ ਲਈ ਆਏ ਹੋਏ ਸਨ। ਪ੍ਰਵਾਸੀ ਮਜ਼ਦੂਰਾਂ ਦੀ ਇਕ ਟੋਲੀ ਨੇ ਆਪਣੇ ਸਾਥੀ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਖੇਤਾਂ ਵਿਚ ਟੋਇਆ ਪੁੱਟ ਕੇ ਮਿੱਟੀ ਵਿਚ ਕੁਝ ਪੈਸਿਆਂ ਦੇ ਲਾਲਚ ਵਿਚ ਦੱਬ ਦਿੱਤਾ, ਜਿਸ ਦਾ ਪੁਲਿਸ ਨੂੰ ਸੁਰਾਗ ਮਿਲਣ ਉਤੇ ਮ੍ਰਿਤਕ ਪ੍ਰਵਾਸੀ ਦੀ ਲਾਸ਼ ਨੂੰ ਕੱਢਣ ਲਈ ਥਾਣਾ ਤਪਾ ਦੇ ਮੁਖੀ ਸ਼ਰੀਫ ਖਾਂ ਦੀ ਅਗਵਾਈ ਹੇਠ ਸਿਵਲ ਪ੍ਰਸ਼ਾਸਨ ਵਲੋਂ ਕੋਸ਼ਿਸ਼ਾਂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਸ਼ੰਕਰ ਪੁੱਤਰ ਦੇਵਾਨੰਦ ਆਪਣੀ ਟੋਲੀ ਦੇ ਮੁਖੀ ਤੋਂ ਆਪਣੇ ਘਰ ਪੈਸੇ ਭੇਜਣ ਦੀ ਮੰਗ ਕਰ ਰਿਹਾ ਸੀ ਤਾਂ ਪ੍ਰਵਾਸੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਢਿੱਲਵਾਂ ਡਰੇਨ ਨਾਲ ਲੱਗਦੇ ਖੇਤਾਂ ਵਿਚ ਦੱਬ ਦਿੱਤਾ। ਜਦੋਂ ਪ੍ਰਵਾਸੀ ਝੋਨੇ ਦੀ ਫ਼ਸਲ ਦੀ ਲਵਾਈ ਦਾ ਕੰਮ ਨਿਬੇੜ ਕੇ ਵਾਪਸ ਆਪਣੇ ਘਰ (ਬਿਹਾਰ) ਵਿਚ ਗਏ ਤਾਂ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੇ ਪੁੱਛਿਆ ਕਿ ਸਾਡਾ ਮੈਂਬਰ ਕਿਥੇ ਹੈ ਤਾਂ ਉਸ ਦੇ ਸਾਥੀਆਂ ਨੇ ਕਿਹਾ ਕਿ ਉਹ ਸਾਡੇ ਪੈਸੇ ਲੈ ਕੇ ਉਥੋਂ ਭੱਜ ਗਿਆ ਸੀ। ਘਰ ਵਾਲਿਆਂ ਨੂੰ ਸ਼ੱਕ ਪੈਣ ਉਤੇ ਉਨ੍ਹਾਂ ਨੇ ਬਿਹਾਰ ਵਿਚ ਹੀ ਨੇੜੇ ਪੈਂਦੇ ਪੁਲਿਸ ਥਾਣੇ ਵਿਚ ਮ੍ਰਿਤਕ ਦੇ ਸਾਥੀਆਂ ਖਿਲਾਫ ਦਰਖਾਸਤ ਦੇ ਦਿੱਤੀ ਸੀ ਅਤੇ ਬਾਰੀਕੀ ਨਾਲ ਪੜਤਾਲ ਇਥੋਂ ਤੱਕ ਪਹੁੰਚ ਗਈ ਤੇ ਪੁਲਿਸ ਨੂੰ ਕਤਲ ਕਰਨ ਵਾਲੇ ਵਿਅਕਤੀ ਹੱਥ ਲੱਗ ਗਏ। ਪੁਲਿਸ ਵਲੋਂ ਸੁਰਾਗ਼ ਮਿਲਣ ਉਤੇ ਵਿਅਕਤੀਆਂ ਨੂੰ ਘਟਨਾ ਵਾਲੀ ਥਾਂ ਉਤੇ ਲੈ ਕੇ ਪਹੁੰਚੀ ਜਿਥੇ ਉਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਦੱਬਿਆ ਸੀ ਪਰ ਖਬਰ ਲਿਖੇ ਜਾਣ ਤੱਕ ਲਾਸ਼ ਨਹੀਂ ਮਿਲੀ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਉਤੇ ਦੋ ਖਿਲਾਫ ਪੁਲਿਸ ਵਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ