JALANDHAR WEATHER

ਵੱਖ-ਵੱਖ ਸੂਬਿਆਂ 'ਚ ਹੜ੍ਹ ਨਾਲ ਨਜਿੱਠਣ ਲਈ ਸੇਨਾ ਵਲੋਂ ਕੀਤੀਆਂ ਜਾ ਰਹੀਆਂ ਪੂਰੀਆਂ ਕੋਸ਼ਿਸ਼ਾਂ

ਪੰਜਕੂਲਾ, 1 ਸਤੰਬਰ-ਵੱਖ-ਵੱਖ ਸੂਬਿਆਂ ਵਿਚ ਹੜ੍ਹ ਨਾਲ ਨਜਿੱਠਣ ਲਈ ਸੇਨਾ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਲੈ ਕੇ ਵੈਸਟਰਨ ਕਮਾਂਡ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਵੈਸਟਰਨ ਕਮਾਂਡ ਦੇ ਉੱਚ ਅਧਿਕਾਰੀ ਮੈਜਰ ਪੁਨੀਤ ਆਹੂਜਾ, ਬ੍ਰਿਗੇਡੀਅਰ ਰਾਜੀਵ, ਕਰਨਲ ਇਕਬਾਲ ਸਿੰਘ ਅਰੋੜਾ (ਇਨਫੋਰਮੇਸ਼ਨ ਵਾਰਫੇਅਰ) ਨੇ ਦਿੱਤੀ ਜਾਣਕਾਰੀ ਕਿ ਜੰਮੂ, ਪੰਜਾਬ ਅਤੇ ਹਿਮਾਚਲ ਵਿਚ ਫੌਜ ਬਚਾਅ ਕਾਰਜਾਂ ਵਿਚ ਪੂਰੀ ਲੱਗੀ ਹੋਈ ਹੈ ਅਤੇ ਪ੍ਰਭਾਵਿਤ ਖੇਤਰਾਂ ਵਿਚ ਵਿਸਤ੍ਰਿਤ ਰਾਹਤ ਅਭਿਆਨ ਚਲਾਏ ਜਾ ਰਹੇ ਹਨ। ਹੁਣ ਤੱਕ ਕੁੱਲ 47 ਕਾਲਮ ਰਾਹਤ ਕਾਰਜਾਂ ਲਈ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿਚ ਇੰਜੀਨੀਅਰ, ਚਿਕਿਤਸਾ ਅਤੇ ਸੰਚਾਰ ਟੀਮਾਂ ਸ਼ਾਮਿਲ ਹਨ। ਫੌਜ ਦੇ 20 ਹੈਲੀਕਾਪਟਰ, ਐਡਵਾਂਸਡ ਲਾਈਟ ਹੈਲੀਕਾਪਟਰ, ਰੀਕਾਨਿਸੈਂਸ ਅਤੇ ਆਬਜ਼ਰਵੇਸ਼ਨ ਹੈਲੀਕਾਪਟਰ, ਐਮ.ਆਈ.-17 ਅਤੇ ਚਿਨੂਕ ਵੀ ਲਗਾਤਾਰ ਮਿਸ਼ਨ ‘ਤੇ ਕੰਮ ਕਰ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ