JALANDHAR WEATHER

ਚਾਂਦਪੁਰਾ ਬੰਨ੍ਹ ਕੋਲ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧਣਾ ਜਾਰੀ

ਬਰੇਟਾ (ਮਾਨਸਾ), 1 ਸਤੰਬਰ (ਜੀਵਨ ਸ਼ਰਮਾ)-ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਚਾਂਦਪੁਰਾ ਕੋਲ ਦੀ ਗੁਜ਼ਰਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵਧ ਕੇ ਸਾਢੇ 6 ਫੁੱਟ ’ਤੇ ਚਲਾ ਗਿਆ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਫੁੱਟ ਥੱਲੇ ਹੈ। ਘੱਗਰ ’ਤੇ ਬਣੇ ਸਾਈਫ਼ਨ ਦੇ 21 ਦਰਵਾਜ਼ਿਆਂ ਵਿਚ ਪਾਣੀ ਦਾ ਪੱਧਰ 10 ਫੁੱਟ 'ਤੇ ਚਲਾ ਜਾਂਦਾ ਹੈ ਤਾਂ ਇਹ ਪਾਣੀ ਫੈਲ ਕੇ ਇਸ ਖੇਤਰ ਨੂੰ ਬਚਾਉਣ ਵਾਲੇ 7 ਕਿਲੋਮੀਟਰ ਲੰਬੇ ਬੰਨ੍ਹ ਨਾਲ ਲੱਗ ਜਾਂਦਾ ਹੈ, ਜਿਸ ਨਾਲ ਚਾਂਦਪੁਰਾ ਪਿੰਡ ਦੀ ਸੈਂਕੜੇ ਏਕੜ ਫ਼ਸਲ ਮਾਰ ਹੇਠ ਆ ਜਾਂਦੀ ਹੈ। ਸਾਲ 2010 ਵਿਚ ਪਾਣੀ ਦਾ ਪੱਧਰ 10 ਫੁੱਟ 'ਤੇ ਪਹੁੰਚਣ ਕਾਰਨ ਪਾਣੀ ਨੇ ਚਾਂਦਪੁਰਾ ’ਚ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਸੀ। ਜੇਕਰ ਬਾਰਿਸ਼ਾਂ ਦਾ ਦੌਰ ਹਿਮਾਚਲ ਪ੍ਰਦੇਸ਼ ਅੰਦਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਵੱਡੇ ਖ਼ਤਰੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ