JALANDHAR WEATHER

ਭਾਰੀ ਮੀਂਹ ਕਾਰਨ ਮੁਰਗੀ ਫਾਰਮ ਦੀ ਛੱਤ ਡਿੱਗੀ, 4 ਹਜ਼ਾਰ ਬਰਾਇਲਰ ਚੂਜ਼ੇ ਮਰੇ

ਲੌਂਗੋਵਾਲ, 1 ਸਤੰਬਰ (ਸ.ਸ.ਖੰਨਾ)-ਬੀਤੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਿਥੇ ਲੋਕਾਂ ਦਾ ਵੱਡੇ ਪੱਧਰ ਉਤੇ ਨੁਕਸਾਨ ਹੋ ਰਿਹਾ ਹੈ, ਉਥੇ ਹੀ ਝਾੜੋ ਰੋਡ ਕੋਲ ਬਣੇ ਪੋਲਟਰੀ ਫਾਰਮ ਦੀ ਛੱਤ ਡਿੱਗਣ ਕਾਰਨ ਫਾਰਮ ਵਿਚ ਪਾਣੀ ਭਰ ਜਾਣ ਨਾਲ 4 ਹਜ਼ਾਰ ਦੇ ਕਰੀਬ ਬਰਾਇਲਰ ਚੂਜ਼ਿਆਂ ਦੇ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਪੋਲਟਰੀ ਫਾਰਮ ਦੇ ਮਾਲਿਕ ਕਿਸਾਨ ਮਨਪ੍ਰੀਤ ਸਿੰਘ ਪੁੱਤਰ ਅੰਤਰ ਸਿੰਘ ਦੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਬੀਤੇ ਦਿਨ ਮੇਰੇ ਪੋਲਟਰੀ ਫਾਰਮ ਦੀ ਛੱਤ ਡਿੱਗਣ ਨਾਲ ਫਾਰਮ ਵਿਚ ਪਾਣੀ ਭਰ ਗਿਆ, ਜਿਸ ਕਰਕੇ ਪਾਣੀ ਦੇ ਨਾਲ 10 ਕੁ ਦਿਨਾਂ ਤੋਂ ਫਾਰਮ ਵਿਚ ਪਾਏ ਨਿੱਕੇ-ਨਿੱਕੇ ਚੂਜ਼ੇ ਪਾਣੀ ਵਿਚ ਡੁੱਬਣ ਕਾਰਨ ਮਰ ਗਏ ਹਨ। ਕਿਸਾਨ ਮਨਪ੍ਰੀਤ ਸਿੰਘ ਨੇ ਆਪਣੇ ਭਰੇ ਮਨ ਨਾਲ ਦੱਸਿਆ ਕਿ ਇਨ੍ਹਾਂ ਨਿੱਕੇ ਚੂਜ਼ਿਆਂ ਨੂੰ ਮੇਰੇ ਵਲੋਂ 60 ਦਿਨਾਂ ਵਿਚ ਤਿਆਰ ਕਰਕੇ ਵੇਚਿਆ ਜਾਣਾ ਸੀ ਪਰ ਕੁਦਰਤ ਵਲੋਂ ਪੈ ਰਹੇ ਭਾਰੀ ਮੀਂਹ ਨੇ ਮੇਰਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ। ਇਸ ਦੇ ਨਾਲ ਫਾਰਮ ਵਿਚ ਪਈ ਫੀਡ ਵੀ ਪਾਣੀ ਨਾਲ ਭਿੱਜ ਕੇ ਬਰਬਾਦ ਹੋ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਇਸ ਹੋਏ ਭਾਰੀ ਨੁਕਸਾਨ ਦਾ ਮੈਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ