JALANDHAR WEATHER

ਰਾਤ ਦੀ ਰੋਟੀ ਵਕਤ ਘਾਬਦਾਂ ਦੇ ਨਸ਼ਾਂ ਛਡਾਊ ਤੇ ਮੁੜ ਵਸੇਵਾਂ ਕੇਂਦਰ ਵਿਚੋਂ 13 ਮਰੀਜ਼ ਭੱਜੇ

ਭਵਾਨੀਗੜ੍ਹ (ਸੰਗਰੂਰ), 20 ਅਪ੍ਰੈਲ (ਲਖਵਿੰਦਰ ਪਾਲ ਗਰਗ) - ਪਿੰਡ ਘਾਬਦਾਂ ਦੇ ਨਸ਼ਾਂ ਛਡਾਊ ਤੇ ਮੁੜ ਵਸੇਵਾ ਕੇਂਦਰ ਵਿਚੋਂ ਰਾਤ ਦੀ ਰੋਟੀ ਖਾਣ ਮੌਕੇ 13 ਮਰੀਜ਼ਾਂ ਦੇ ਭੱਜ ਜਾਣ ਦਾ ਸਮਾਚਾਰ ਮਿਲਿਆ। ਇਸ ਸੰਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜਦੋਂ ਇਥੇ ਰਹਿੰਦੇ ਮਰੀਜ਼ਾਂ ਨੂੰ ਰਾਤ ਦਾ ਖਾਣਾ ਖਵਾਇਆ ਜਾ ਰਿਹਾ ਸੀ ਤਾਂ ਇਨ੍ਹਾਂ ਵਿਚੋਂ 13 ਮਰੀਜ਼ਾਂ ਨੇ ਰੋਟੀ ਵਰਤਾਉਣ ਵਾਲੇ ਵਿਅਕਤੀਆਂ ਨੂੰ ਧੱਕਾ ਦੇ ਕੇ ਭੱਜ ਗਏ। ਇਹ ਵੀ ਪਤਾ ਚੱਲਿਆ ਹੈ ਕਿ ਇਸ ਦੀ ਸੂਚਨਾ ਮਿਲਣ 'ਤੇ ਪੁਲਿਸ ਦੇ ਅਧਿਕਾਰੀਆਂ ਨੇ ਇਸ ਕੇਂਦਰ ’ਚ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ