ਕਲਾਨੌਰ ਦੇ ਰੱਕਰ ਇਲਾਕੇ 'ਚ ਅੱਗ ਨਾਲ ਹਜ਼ਾਰਾਂ ਏਕੜ ਕਣਕ ਦਾ ਨੁਕਸਾਨ

ਕਲਾਨੌਰ (ਗੁਰਦਾਸਪੁਰ), 21 ਅਪ੍ਰੈਲ (ਪੁਰੇਵਾਲ)-ਅੱਜ ਬਾਅਦ ਦੁਪਹਿਰ ਕਲਾਨੌਰ ਖੇਤਰ ਵਿਚ ਪੈਂਦੇ ਰੱਕਰ ਇਲਾਕੇ ਵਿਚ ਭਿਆਨਕ ਅੱਗ ਲੱਗਣ ਕਾਰਨ ਹਜ਼ਾਰਾਂ ਏਕੜ ਕਣਕ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਤੇਜ਼ ਹਵਾ ਕਾਰਨ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਹਨ ਕਿ ਅੱਗ ਤੇਜ਼ ਤੇ ਭਿਆਨਕ ਹੋ ਰਹੀ ਹੈ। ਫਿਲਹਾਲ ਅਜੇ ਤੱਕ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਉਤੇ ਨਹੀਂ ਪਹੁੰਚੀ। ਕਿਸਾਨ ਆਪਣੇ ਟਰੈਕਟਰਾਂ ਰਾਹੀਂ ਅੱਗ ਦੀਆਂ ਲਪਟਾਂ ਉਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ।