ਪਿੰਡ ਅਬੁਲਖੁਰਾਣਾ ਵਿਖੇ ਦੋਹਰੇ ਕਤਲ ਕੇਸ 'ਚ ਦੋਸ਼ੀ ਦਵਿੰਦਰ ਸਿੰਘ ਰਾਣਾ ਨੇ ਕੀਤਾ ਆਤਮ-ਸਮਰਪਣ

ਮਲੋਟ, 21 ਅਪ੍ਰੈਲ (ਪਾਟਿਲ)-ਪਿੰਡ ਅਬੁਲਖੁਰਾਣਾ ਵਿਚ ਹੋਏ ਦੋਹਰੇ ਕਤਲ ਕੇਸ 'ਚ ਵਿਨੇ ਪ੍ਰਤਾਪ ਬਰਾੜ ਅਤੇ ਉਸ ਦੇ ਪੁੱਤਰ ਸੂਰਜ ਪ੍ਰਤਾਪ ਦੇ ਹੋਏ ਕਤਲ ਦੇ ਮਾਮਲੇ ਵਿਚ ਕਥਿਤ ਦੋਸ਼ੀ ਦਵਿੰਦਰ ਸਿੰਘ ਉਰਫ ਰਾਣਾ ਨੇ ਮਲੋਟ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ ਹੈ। ਡੀ.ਐਸ.ਪੀ. ਮਲੋਟ ਨੇ ਦੱਸਿਆ ਕਿ ਦਵਿੰਦਰ ਸਿੰਘ ਰਾਣਾ ਦਾ ਇਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।