ਨਗਰ ਨਿਗਮ 'ਚ ਖਿੜੇਗਾ ਕਮਲ - ਮੇਅਰ ਉਮੀਦਵਾਰ ਭਾਜਪਾ ਰਾਜਾ ਇਕਬਾਲ ਸਿੰਘ

ਨਵੀਂ ਦਿੱਲੀ, 21 ਅਪ੍ਰੈਲ-ਐਮ.ਸੀ.ਡੀ. ਸਾਲਾਨਾ ਚੋਣ ਲਈ ਮੇਅਰ ਉਮੀਦਵਾਰ ਸਰਦਾਰ ਰਾਜਾ ਇਕਬਾਲ ਸਿੰਘ ਨੇ ਕਿਹਾ ਕਿ ਇਹ ਦਿੱਲੀ ਦੀ ਜਨਤਾ ਦੀ ਜਿੱਤ ਹੈ। ਹੁਣ, ਇਕ ਟ੍ਰਿਪਲ-ਇੰਜਣ ਸਰਕਾਰ ਬਣੇਗੀ ਅਤੇ ਦਿੱਲੀ ਦਾ ਵਿਕਾਸ ਸ਼ੁਰੂ ਹੋਵੇਗਾ। ਪੂਰੇ ਨਗਰ ਨਿਗਮ ਵਿਚ ਕਮਲ ਖਿੜੇਗਾ ਕਿਉਂਕਿ ਸਾਨੂੰ ਲੋਕਾਂ ਦਾ ਬਹੁਤ ਸਮਰਥਨ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਭ ਤੋਂ ਵੱਡਾ ਮੁੱਦਾ ਸਫਾਈ ਹੈ। ਦਿੱਲੀ ਸਾਫ਼ ਹੋਣੀ ਚਾਹੀਦੀ ਹੈ। ਅਸੀਂ ਵਿਦਿਅਕ ਸਹੂਲਤਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ 'ਤੇ ਕੰਮ ਕਰਾਂਗੇ ਅਤੇ ਸਾਰੀਆਂ ਬਸਤੀਆਂ ਵਿਚ ਸਫਾਈ ਬਣਾਈ ਰੱਖਣ ਦੀ ਕੋਸ਼ਿਸ਼ ਕਰਾਂਗੇ।