ਬਾਲ ਤਸਕਰੀ ਦੇ ਮੁੱਦੇ ’ਤੇ ਸੁਪਰੀਮ ਕੋਰਟ ਨੇ ਪ੍ਰਗਟ ਕੀਤੀ ਚਿੰਤਾ
ਨਵੀਂ ਦਿੱਲੀ, 21 ਅਪ੍ਰੈਲ- ਸੁਪਰੀਮ ਕੋਰਟ ਨੇ ਦੇਸ਼ ਵਿਚ ਬੱਚਿਆਂ ਦੀ ਤਸਕਰੀ ਦੇ ਮੁੱਦੇ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਸਥਿਤੀ ਵਿਗੜਦੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਪੁਲਿਸ ਨੂੰ ਅਗਵਾ ਕੀਤੇ ਗਏ ਨਵਜੰਮੇ ਬੱਚਿਆਂ ਨੂੰ ਲੱਭਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਪੁਲਿਸ ਤੋਂ ਪੁੱਛਿਆ ਕਿ ਦਿੱਲੀ ਦੇ ਅੰਦਰ ਅਤੇ ਬਾਹਰ ਨਵਜੰਮੇ ਬੱਚਿਆਂ ਨੂੰ ਅਗਵਾ ਕਰਨ ਅਤੇ ਵੇਚਣ ਵਿਚ ਸ਼ਾਮਿਲ ਗਰੋਹਾਂ ਦੇ ਮੁੱਦੇ ਦੀ ਜਾਂਚ ਲਈ ਕੀ ਕਦਮ ਚੁੱਕੇ ਹਨ। ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਚਾਰ ਹਫ਼ਤੇ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਉਹ ਬਾਲ ਤਸਕਰੀ ਵਿਚ ਸ਼ਾਮਿਲ ਗਰੋਹ ਦੇ ਮੁਖੀ ਤੇ ਅਗਵਾ ਨਵਜੰਮੇ ਬੱਚਿਆਂ ਦਾ ਪਤਾ ਲਗਾਏ ਅਤੇ ਇਸ ਬਾਰੇ ਦਿੱਲੀ ਅਦਾਲਤ ਨੂੰ ਸੂਚਿਤ ਕਰੇ। ਸੁਪਰੀਮ ਕੋਰਟ ਨੇ ਕਿਹਾ ਕਿ ਬਾਲ ਤਸਕਰੀ ਗਰੋਹ ਸਮਾਜ ਲਈ ਬਹੁਤ ਵੱਡਾ ਖ਼ਤਰਾ ਹੈ ਤੇ ਬੱਚਿਆਂ ਦੀ ਵੇਚ ਖ਼ਰੀਦ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿ ਉਹ ਕਿਥੇ ਪੁੱਜ ਜਾਂਦੇ ਹਨ। ਇਹ ਬਹੁਤ ਗੰਭੀਰ ਸਥਿਤੀ ਹੈ।
;
;
;
;
;
;
;