ਪਿੰਡ ਤਲਵਾੜਾ ਨੇੜਲੇ ਖੇਤਾਂ 'ਚ ਕਣਕ ਤੇ ਨਾੜ ਨੂੰ ਲੱਗੀ ਅੱਗ

ਨਡਾਲਾ/ਕਪੂਰਥਲਾ, 21 ਅਪ੍ਰੈਲ (ਰਘਬਿੰਦਰ ਸਿੰਘ)-ਦੁਪਹਿਰ 12:30 ਵਜੇ ਦੇ ਕਰੀਬ ਪਿੰਡ ਤਲਵਾੜਾ ਅਤੇ ਖਸਨ ਰਕਬੇ ਵਿਚ ਤਕਰੀਬਨ 200 ਏਕੜ ਕਣਕ ਤੇ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਹੈ। ਇਸ ਸਬੰਧੀ ਤਿੰਨ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ਉਤੇ ਪੁੱਜੀਆਂ ਹਨ ਅਤੇ ਅੱਗ ਉਤੇ ਕਾਬੂ ਪਾ ਰਹੀਆਂ ਹਨ।