ਜੰਮੂ ਕਸ਼ਮੀਰ: ਅੱਤਵਾਦੀਆਂ ਤੇ ਸੁਰੱਖਿਆ ਬਲਾਂ ’ਚ ਮੁਕਾਬਲਾ ਜਾਰੀ

ਸ੍ਰੀਨਗਰ, 1 ਅਪ੍ਰੈਲ- ਕਠੂਆ ਦੇ ਬਿੱਲਾਵਰ ਇਲਾਕੇ ਵਿਚ ਪੰਚਤੀਰਥੀ ਮੰਦਰ ਨੇੜੇ ਅੱਜ ਸਵੇਰ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਫੌਜ ਦੀ ਰਾਈਜ਼ਿੰਗ ਸਟਾਰ ਕੋਰ ਦੇ ਅਨੁਸਾਰ ਇਥੇ 3 ਅੱਤਵਾਦੀ ਲੁਕੇ ਹੋਏ ਹਨ। ਸੁਰੱਖਿਆ ਬਲਾਂ ਨੂੰ ਸੋਮਵਾਰ ਦੇਰ ਰਾਤ ਇਲਾਕੇ ਵਿਚ ਸ਼ੱਕੀ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫੌਜ ਨੇ ਤਲਾਸ਼ੀ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਤਾਂ ਜੋ ਜੰਗਲ ਵਿਚ ਲੁਕੇ ਤਿੰਨ ਅੱਤਵਾਦੀ ਭੱਜ ਨਾ ਸਕਣ।