JALANDHAR WEATHER

ਅਮਿਤ ਸ਼ਾਹ ਨੇ ਅਖਿਲੇਸ਼ ਯਾਦਵ ਦੀ ਟਿੱਪਣੀ ’ਤੇ ਕੱਸਿਆ ਤਨਜ਼

ਨਵੀਂ ਦਿੱਲੀ, 2 ਅਪ੍ਰੈਲ- ਵਕਫ਼ ਸੋਧ ਬਿੱਲ ’ਤੇ ਚਰਚਾ ਦੌਰਾਨ, ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਤੱਕ ਇਹ ਪਾਰਟੀ ਆਪਣਾ ਪ੍ਰਧਾਨ ਨਹੀਂ ਚੁਣ ਸਕੀ। ਇਸ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਜ਼ਾਕ ਉਡਾਇਆ ਕਿ ਭਾਜਪਾ ਕੋਲ 10-12 ਕਰੋੜ ਰਜਿਸਟਰਡ ਮੈਂਬਰ ਹਨ, ਇਸ ਲਈ ਲੋਕਤੰਤਰੀ ਢੰਗ ਨਾਲ ਰਾਸ਼ਟਰੀ ਪ੍ਰਧਾਨ ਦੀ ਚੋਣ ਕਰਨ ਵਿਚ ਕੁਝ ਸਮਾਂ ਲੱਗ ਰਿਹਾ ਹੈ, ਪਰ ਮੈਂ ਗਰੰਟੀ ਦੇ ਸਕਦਾ ਹਾਂ ਕਿ ਤੁਹਾਡੀ ਪਾਰਟੀ ਵਿਚ ਪ੍ਰਧਾਨ ਦੀ ਚੋਣ ਕਰਨ ਵਿਚ ਬਿਲਕੁਲ ਵੀ ਸਮਾਂ ਨਹੀਂ ਲੱਗੇਗਾ। ਤੁਸੀਂ 20-25 ਸਾਲਾਂ ਤੱਕ ਪ੍ਰਧਾਨ ਰਹੋਗੇ। ਅਮਿਤ ਸ਼ਾਹ ਦੀ ਟਿੱਪਣੀ ’ਤੇ ਅਖਿਲੇਸ਼ ਯਾਦਵ ਵੀ ਮੁਸਕਰਾਉਂਦੇ ਨਜ਼ਰ ਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ