JALANDHAR WEATHER

ਔਰਤਾਂ ਦੇ ਪਰਸ ਖੋਹਣ ਵਾਲਾ ਨਸ਼ੀਲੇ ਟੀਕਿਆਂ ਸਮੇਤ ਕਾਬੂ

 ਕੋਟਫ਼ਤੂਹੀ (ਹੁਸ਼ਿਆਰਪੁਰ), 2 ਅਪ੍ਰੈਲ (ਅਵਤਾਰ ਸਿੰਘ ਅਟਵਾਲ) - ਪਿਛਲੇ ਕੁੱਝ ਦਿਨਾਂ ਤੋ ਅੱਡਾ ਕੋਟਫ਼ਤੂਹੀ ਤੇ ਆਸ-ਪਾਸ ਇਲਾਕੇ ਵਿਚ ਲਗਾਤਾਰ ਔਰਤਾਂ ਕੋਲੋਂ ਪਰਸ ਖੋਹਣ ਵਾਲਾ ਸਥਾਨਕ ਪੁਲਿਸ ਵਲੋ ਕਾਬੂ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਸੁਖਵਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਕੋਟਫ਼ਤੂਹੀ ਨੇ ਸਾਥੀ ਪੁਲਿਸ ਕਰਮਚਾਰੀਆਂ ਨਾਲ ਮੁੱਖ ਸੜਕ ਤੇ ਕੋਟਫ਼ਤੂਹੀ ਟੀ ਪੁਆਇੰਟ ਠੀਡਾਂ ਮੋੜ ਤੋ ਹਰਵਿੰਦਰ ਕੁਮਾਰ ਉਰਫ਼ ਘੁੱਗਾ ਪੁੱਤਰ ਦਿਲਬਾਗ ਸਿੰਘ ਨਿਵਾਸੀ ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਕਾਬੂ ਕਰ ਕੇ ਉਸ ਪਾਸੋਂ 16 ਨਸ਼ੀਲੇ ਟੀਕੇ ਬਿਨਾਂ ਲੇਬਲ ਤੇ ਬਿਨਾਂ ਨੰਬਰ ਸਪਲੈਡਰ ਮੋਟਰ ਸਾਈਕਲ ਬਰਾਮਦ ਕੀਤਾ। ਉਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਬੀਤੇ 13 ਮਾਰਚ 2025 ਨੂੰ ਅੱਡਾ ਕੋਟਫ਼ਤੂਹੀ ਵਿਖੇ ਇਕ ਔਰਤ ਦੇ ਪਰਸ ਦੀ ਖੋਹ ਕੀਤੀ, ਫਿਰ 23 ਮਾਰਚ 2025 ਨੂੰ ਅੱਡਾ ਕੋਟਫ਼ਤੂਹੀ ਵਿਖੇ ਇਕ ਹੋਰ ਔਰਤ ਦਾ ਪਰਸ ਖੋਹਿਆ, ਇਸੇ ਤਰ੍ਹਾਂ ਇਸ ਨੇ ਅੱਡਾ ਸੈਲਾ ਖ਼ੁਰਦ ਵਿਖੇ ਇਕ ਪਰਸ ਖੋਹਿਆ ਅਤੇ 1 ਅਪ੍ਰੈਲ ਨੂੰ ਅੱਡਾ ਮਾਹਿਲਪੁਰ ਵਿਖੇ ਇਕ ਔਰਤ ਦਾ ਪਰਸ ਖੋਹਿਆ, ਜਦਕਿ ਇਸ ਨੌਜਵਾਨ ਦੇ ਖ਼ਿਲਾਫ਼ ਪਹਿਲਾ ਵੀ ਮਾਮਲੇ ਦਰਜ ਹਨ । ਕਾਬੂ ਕੀਤੇ ਨੌਜਵਾਨ ਖ਼ਿਲਾਫ਼ ਪੁਲਿਸ ਵਲੋ ਐਨ. ਡੀ. ਪੀ.ਐੱਸ. ਐਕਟਤਹਿਤ ਮੁਕੱਦਮਾ ਨੰਬਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ