‘ਆਪ’ ਨੇ ਮੂਸੇਵਾਲਾ ਦੀ ਸੁਰੱਖਿਆ ਤੋਂ ਨਹੀਂ ਲਿਆ ਕੋਈ ਸਬਕ- ਜੈਵੀਰ ਸ਼ੇਰਗਿੱਲ

ਚੰਡੀਗੜ੍ਹ, 2 ਅਪ੍ਰੈਲ- ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ’ਤੇ ਬੋਲਦੇ ਹੋਏ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ‘ਆਪ’ ਪੰਜਾਬ ਸਰਕਾਰ ਵਲੋਂ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਤੋਂ ਰਾਜਨੀਤਕ ਬਦਲਾਖੋਰੀ ਅਤੇ ਪਾਗਲਪਨ ਦੀ ਬਦਬੂ ਆਉਂਦੀ ਹੈ। ‘ਆਪ’ ਸਰਕਾਰ ਦੇ ਸਸਤੇ ਰਾਜਨੀਤਿਕ ਸਟੰਟ ਆਪਣੀਆਂ ਅਸਫਲਤਾਵਾਂ ਦੇ ਘਿਣਾਉਣੇ ਰਿਕਾਰਡ ’ਤੇ ਪਰਦਾ ਨਹੀਂ ਪਾ ਸਕਦੇ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਤੋਂ ਸਬਕ ਸਿੱਖਣ ਦੀ ਬਜਾਏ, ‘ਆਪ’ ਅਜਿਹੇ ਕੰਮ ਕਰ ਰਹੀ ਹੈ।