ਮੈਨੂੰ ਸੁਰੱਖਿਆ ਦੀ ਲੋੜ ਨਹੀਂ ਹੈ, ਤਾਂ ਇਹ ਮੈਨੂੰ ਲਿਖਤੀ ਰੂਪ ਵਿਚ ਦਿਓ ਡੀ.ਜੀ.ਪੀ. ਸਾਹਿਬ - ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 2 ਅਪ੍ਰੈਲ - ਆਪਣੀ ਸੁਰੱਖਿਆ ਵਾਪਸ ਲੈਣ ਦੇ ਦਾਅਵੇ 'ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ, "ਮੈਂ ਵਾਰ-ਵਾਰ ਕਹਿੰਦਾ ਹਾਂ ਕਿ ਸੁਰੱਖਿਆ ਕੋਈ ਸਟੇਟਸ ਸਿੰਬਲ ਨਹੀਂ ਹੈ। ਮੈਂ ਗੌਰਵ ਯਾਦਵ (ਪੰਜਾਬ ਦੇ ਡੀਜੀਪੀ) ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਸੁਰੱਖਿਆ ਦੀ ਲੋੜ ਨਹੀਂ ਹੈ, ਤਾਂ" ਇਹ ਮੈਨੂੰ ਲਿਖਤੀ ਰੂਪ ਵਿਚ ਦਿਓ... ਘੱਟੋ-ਘੱਟ ਅਜਿਹੇ ਹਾਲਾਤ ਨਾ ਬਣਾਓ ਕਿ ਮੈਨੂੰ ਸਿੱਧੂ ਮੂਸੇਵਾਲਾ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਵੇ...।