JALANDHAR WEATHER

ਕਰਨਲ ਬਾਠ ਮਾਮਲਾ: ਮੁੜ ਪਟਿਆਲਾ ਪੁੱਜੀ ਵਿਸ਼ੇਸ਼ ਜਾਂਚ ਟੀਮ

ਪਟਿਆਲਾ, 2 ਅਪ੍ਰੈਲ (ਅਮਨਦੀਪ ਸਿੰਘ)- ਕਰਨਲ ਬਾਠ ਮਾਮਲੇ ਵਿਚ, ਪੰਜਾਬ ਸਰਕਾਰ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਅੱਜ ਇਕ ਵਾਰ ਫਿਰ ਪਟਿਆਲਾ ਵਿਚ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਪਿਛਲੇ ਦਿਨ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਬਾਰੇ ਬੋਲਦਿਆਂ, ਵਿਸ਼ੇਸ਼ ਜਾਂਚ ਟੀਮ ਦੇ ਏ.ਡੀ.ਜੀ.ਪੀ. ਏ.ਐਸ. ਰਾਏ ਨੇ ਕਿਹਾ ਕਿ ਪਿਛਲੇ ਦਿਨ ਸਾਡੇ ਦੁਆਰਾ ਜਾਰੀ ਕੀਤੇ ਗਏ ਨੰਬਰ ’ਤੇ ਬਹੁਤ ਸਾਰੇ ਕਾਲ ਆਏ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਗਭਗ ਸਾਰਿਆਂ ਨੇ ਸਾਨੂੰ ਇਸ ਮਾਮਲੇ ਸੰਬੰਧੀ ਸੁਝਾਅ ਦਿੱਤੇ ਹਨ, ਅਜੇ ਤੱਕ ਸਾਡੇ ਸਾਹਮਣੇ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਏ.ਡੀ.ਜੀ.ਪੀ. ਏ.ਐਸ.ਏ. ਨੇ ਕਿਹਾ ਕਿ ਹੁਣ ਤੱਕ 6 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਹਨ। ਸਾਡੀ ਟੀਮ ਹੁਣ ਇਕ ਲੀਡ ’ਤੇ ਕੰਮ ਕਰ ਰਹੀ ਹੈ ਅਤੇ ਇਸ ਦੇ ਨਤੀਜੇ ਵੀ ਜਲਦੀ ਹੀ ਸਾਹਮਣੇ ਆਉਣਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹੁਣ ਤੱਕ ਜਾਂਚ ਟੀਮ ਕਰਨਲ ਬਾਠ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਮਿਲੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ