ਸ੍ਰੀ ਅੰਮ੍ਰਿਤਸਰ ਸਾਹਿਬ 'ਚ ਮੁੜ ਹੋਏ ਗ੍ਰਨੇਡ ਹਮਲੇ 'ਤੇ ਬਿਕਰਮ ਸਿੰਘ ਮਜੀਠੀਆ ਵਲੋਂ ਟਵੀਟ

ਅੰਮ੍ਰਿਤਸਰ, 15 ਮਾਰਚ-ਬਿਕਰਮ ਸਿੰਘ ਮਜੀਠੀਆ ਨੇ ਠਾਕੁਰ ਦੁਆਰਾ ਮੰਦਿਰ, ਸ਼ੇਰ ਸ਼ਾਹ ਸੂਰੀ ਰੋਡ, ਨੇੜੇ ਗਰਨੇਡ ਅਟੈਕ ਉਤੇ ਟਵੀਟ ਕੀਤਾ ਹੈ। ਇਸ ਦੌਰਾਨ ਉਨ੍ਹਾਂ ਲਿਖਿਆ ਕਿ ਠਾਕੁਰ ਦੁਆਰਾ ਮੰਦਿਰ 'ਚ ਹਮਲਾ ਕਰਕੇ ਧਾਰਮਿਕ ਭਾਵਨਾਵਾਂ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਿੰਦੂ-ਸਿੱਖ ਏਕਤਾ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਰਹੀ।