ਘਰ ਚੋਂ ਨਗਦੀ ਸਮੇਤ ਲੱਖਾਂ ਦਾ ਸੋਨਾ ਚੋਰੀ

ਗੁਰੂ ਹਰਸਹਾਏ (ਫ਼ਿਰੋਜ਼ਪੁਰ), 16 ਮਾਰਚ (ਹਰਚਰਨ ਸਿੰਘ ਸੰਧੂ) - ਲੰਘੀਂ ਰਾਤ ਗੁਰੂ ਹਰਸਹਾਏ ਦੇ ਨੇੜਲੇ ਪਿੰਡ ਕੋਹਰ ਸਿੰਘ ਵਾਲਾ ਵਿਖੇ ਇਕ ਘਰ ਵਿਚੋਂ ਲੱਖਾਂ ਰੁਪਏ ਦਾ ਸੋਨਾ ਤੇ ਨਗਦੀ ਚੋਰੀ ਹੋਣ ਦੀ ਖ਼ਬਰ ਹੈ। ਪਿੰਡ ਕੋਹਰ ਸਿੰਘ ਵਾਲਾ ਦੇ ਵਾਸੀ ਪੋਹਲਾ ਸਿੰਘ, ਦਾ ਪਰਿਵਾਰ ਵਿਦੇਸ਼ ਵਿਚ ਹੈ ਅਤੇ ਪਤਨੀ ਆਪਣੀ ਰਿਸ਼ਤੇਦਾਰੀ ਵਿਚ ਗਈ ਸੀ। ਬੀਤੀ ਸ਼ਾਮ 7 ਵਜੇ ਦੇ ਕਰੀਬ ਪੋਹਲਾ ਸਿੰਘ ਪਿੰਡ ਵਿਚ ਕੰਮ ਗਿਆ ਤਾਂ ਪਿਛਿਓਂ ਅਣਪਛਾਤੇ ਵਿਅਕਤੀ ਬਾਹਰੋਂ ਕੰਧ ਰਾਹੀਂ ਦਾਖ਼ਲ ਹੋ ਕੇ ਕੋਠੀ ਦੇ ਬੂਹੇ ਭੰਨ ਕੇ ਇਕ ਘੰਟੇ ਵਿਚ ਹੀ ਕੋਠੀ ਚ ਪਿਆ 10 ਤੋਲੇ ਸੋਨਾ, 20 ਹਜ਼ਾਰ ਨਗਦੀ, ਇਕ ਵਿਦੇਸ਼ ਘੜੀ ਚੋਰੀ ਕਰ ਕੇ ਲੈ ਗਏ। ਪੁਲਿਸ ਵਲੋਂ ਮੋਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਤੇ ਕਾਰਵਾਈ ਅਰੰਭ ਦਿੱਤੀ ਗਈ ਹੈ।