JALANDHAR WEATHER

ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਅਨਿਲ ਸਰੀਨ ਨੇ ਸਰਕਾਰ ਉੱਪਰ ਸਾਧਿਆ ਨਿਸ਼ਾਨਾ

 ਚੰਡੀਗੜ੍ਹ, 16 ਮਾਰਚ - ਭਾਜਪਾ ਜਨਰਲ ਸਕੱਤਰ ਪੰਜਾਬ ਅਨਿਲ ਸਰੀਨ, ਨੇ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਭਰ ਵਿਚ 150 ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸਰੀਨ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਮਾੜੇ ਸਮੇਂ ਵਿਚ ਪਹੁੰਚ ਗਈ ਹੈ ਕਿਉਂਕਿ ਅੱਜ ਥਾਣਿਆਂ ਦੀਆਂ ਕੰਧਾਂ ਉੱਚੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਬੁਲੇਟਪਰੂਫ ਜੈਕਟਾਂ ਵੀ ਲਗਾਈਆਂ ਜਾ ਰਹੀਆਂ ਹਨ। ਅੱਜ ਗੈਂਗਸਟਰਵਾਦ ਇੰਨਾ ਵੱਧ ਗਿਆ ਹੈ ਕਿ ਲੋਕਾਂ ਤੋਂ ਪੈਸੇ ਮੰਗਣ ਲਈ ਫੋਨ ਆ ਰਹੇ ਹਨ, ਪਰ ਪੁੱਛਣ ਵਾਲਾ ਕੋਈ ਨਹੀਂ ਹੈ ਅਤੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ ਅਤੇ ਖੋਹੇ ਜਾ ਰਹੇ ਹਨ। ਅੱਜ ਕੱਲ੍ਹ ਖੋਹਾਂ-ਖੋਹਾਂ ਇਕ ਆਮ ਗੱਲ ਹੋ ਗਈ ਹੈ, ਪਰ ਹੱਦ ਤਾਂ ਇਹ ਹੈ ਕਿ ਜਨਤਕ ਤੌਰ 'ਤੇ ਤੁਸੀਂ ਮੋਬਾਈਲ ਫੋਨ ਵੀ ਨਹੀਂ ਸੁਣ ਸਕਦੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ