ਗਲੀ 'ਚ ਮਿਲੀ ਅਣਪਛਾਤੀ ਔਰਤ ਦੀ ਲਾਸ਼

ਫ਼ਿਰੋਜ਼ਪੁਰ, 16 ਮਾਰਚ (ਸੁਖਵਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਦੇ ਗੁਰੂ ਰਾਮਦਾਸ ਨਗਰ ਕੱਚਾ ਜੀਰਾ ਰੋਡ 'ਤੇ ਅੱਜ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਕਾਰਨ ਹਲਚਲ ਮੱਚ ਗਈ। ਮ੍ਰਿਤਕ ਔਰਤ ਦੀ ਉਮਰ ਲਗਭਗ 35-36 ਸਾਲ ਲੱਗ ਰਹੀ ਹੈ। ਇਕਬਾਲ ਸਿੰਘ ਪੁੱਤਰ ਓਂਕਾਰ ਸਿੰਘ ਜੋ ਕਿ ਇੱਥੋਂ ਦਾ ਰਹਿਣ ਵਾਲਾ ਹੈ ਨੇ ਇਹ ਲਾਸ਼ ਆਪਣੇ ਘਰ ਦੀ ਗਲੀ ਵਿਚ ਪਈ ਹੋਈ ਦੇਖੀ ਦਾ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸਿਟੀ ਥਾਣਾ ਫ਼ਿਰੋਜ਼ਪੁਰ ਦੇ ਏ. ਐਸ. ਆਈ. ਗਹਿਣਾ ਰਾਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਸਨਾਖਤ ਲਈ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾਇਆ ਗਿਆ ਹੈ। ਗਹਿਣਾ ਰਾਮ ਨੇ ਦੱਸਿਆ ਹੈ ਕਿ ਔਰਤ ਦੀ ਸੱਜੀ ਬਾਂਹ 'ਤੇ ਰਾਜਾ ਅਤੇ ਚਾਰ ਸਟਾਰ ਦਾ ਟੈਟੂ ਬਣਿਆ ਹੋਇਆ ਹੈ। ਕਿਸੇ ਵੀ ਵਿਅਕਤੀ ਨੂੰ ਇਸ ਔਰਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 78142- 797260 ਨੰਬਰ 'ਤੇ ਸੰਪਰਕ ਕਰ ਸਕਦਾ ਹੈ।