ਪਾਕਿਸਤਾਨ 'ਚ ਮਾਰਿਆ ਗਿਆ ਲਸ਼ਕਰ ਦਾ ਅੱਤਵਾਦੀ ਅਬੂ ਕਤਾਲ

ਨਵੀਂ ਦਿੱਲੀ, 16 ਮਾਰਚ - ਲਸ਼ਕਰ-ਏ-ਤੋਇਬਾ ਦਾ ਮੋਸਟ ਵਾਂਟੇਡ ਅੱਤਵਾਦੀ ਅਬੂ ਕਤਾਲ ਪਾਕਿਸਤਾਨ 'ਚ ਮਾਰਿਆ ਗਿਆ। ਅਬੂ ਕਤਾਲ ਨੇ ਭਾਰਤ 'ਚ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਸੀ ਤੇ ਉਹ 9 ਜੂਨ ਨੂੰ ਜੰਮੂ ਕਸ਼ਮੀਰ ਦੇ ਰਿਆਸੀ ਵਿਖੇ ਤੀਰਥ ਯਾਤਰੀਆਂ ਦੀ ਬੱਸ ਉੱਪਰ ਹੋਏ ਅੱਤਵਾਦੀਹਮਲੇ ਦਾ ਮਾਸਟਰ ਮਾਇੰਡ ਸੀ। ਐਨ.ਆਈ.ਏ. ਨੇ ਉਸ ਦੇ ਵਿਰੁੱਧ ਚਾਰਜਸ਼ੀਟ ਵੀ ਦਰਜ ਕੀਤੀ ਹੋਈ ਸੀ। ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਇੰਡ ਹਾਫਿਜ਼ ਸਈਦ ਦਾ ਨਜ਼ਦੀਕੀ ਅਬੂ ਕਤਾਲ ਦੀਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।