ਟਿੱਬਾ ਦੀ ਪਵਨਪ੍ਰੀਤ ਕੌਰ ਰਤਨਪਾਲ ਨੇ ਕੈਨੇਡਾ 'ਚ ਸਰਕਾਰੀ ਆਈ. ਟੀ. ਅਫ਼ਸਰ ਬਣ ਕੇ ਇਲਾਕੇ ਦਾ ਮਾਣ ਵਧਾਇਆ

ਸੁਲਤਾਨਪੁਰ ਲੋਧੀ, 14 ਫਰਵਰੀ (ਥਿੰਦ)-ਪੰਜਾਬੀਆਂ ਦੇ ਖੂਨ ਵਿਚ ਹੀ ਜਜ਼ਬਾ ਹੈ ਕਿ ਉਹ ਜਿਥੇ ਵੀ ਜਾਂਦੇ ਹਨ, ਆਪਣੀ ਸਖ਼ਤ ਮਿਹਨਤ ਸਦਕਾ ਸਫਲਤਾ ਦੇ ਝੰਡੇ ਗੱਡ ਦਿੰਦੇ ਹਨ। ਅਜਿਹੀ ਹੀ ਇਕ ਮਿਸਾਲ ਪਿੰਡ ਟਿੱਬਾ ਦੀ ਜੰਮਪਲ ਸਵ. ਗੁਰਮੇਲ ਸਿੰਘ ਲਾਲੇਕਿਆ਼ਂ ਦੀ ਪੋਤਰੀ ਅਤੇ ਇੰਟਰਨੈਸ਼ਨਲ ਕਬੱਡੀ ਕੋਚ ਹਰਪ੍ਰੀਤ ਸਿੰਘ ਰੂਬੀ ਅਤੇ ਹਰਵਿੰਦਰ ਕੌਰ ਦੀ ਸਪੁੱਤਰੀ ਪਵਨਪ੍ਰੀਤ ਕੌਰ ਰਤਨਪਾਲ ਨੇ ਕੈਨੇਡਾ ਵਿਚ ਸਖ਼ਤ ਮਿਹਨਤ ਕਰਦਿਆਂ ਉੱਚ ਪੱਧਰ ਦੀ ਪ੍ਰੀਖਿਆ ਪਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਹਾਈਡਰੋ ਬਿਜਲੀ ਵਿਭਾਗ ਵਿਚ ਆਈ. ਟੀ. ਅਫ਼ਸਰ ਦਾ ਗਜ਼ਟਿਡ ਅਹੁਦਾ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪਵਨਪ੍ਰੀਤ ਕੌਰ ਰਤਨਪਾਲ ਨੇ ਬੀ. ਟੈੱਕ. ਆਨੰਦ ਇੰਜੀਨੀਅਰਿੰਗ ਕਾਲਜ ਕਪੂਰਥਲਾ ਅਤੇ ਐਮ. ਟੈੱਕ. ਦੀ ਪੜ੍ਹਾਈ ਓਂਟਾਰੀਓ ਯੂਨੀਵਰਸਿਟੀ ਕੈਨੇਡਾ ਤੋਂ ਪ੍ਰਾਪਤ ਕੀਤੀ। ਪਵਨਪ੍ਰੀਤ ਕੌਰ ਦੀ ਇਸ ਪ੍ਰਾਪਤੀ ਪਿੱਛੇ ਉਨ੍ਹਾਂ ਦੇ ਸਹੁਰਾ ਸੁਖਵਿੰਦਰ ਸਿੰਘ ਰਤਨਪਾਲ ਹਨੂੰਮਾਨਗੜ੍ਹ ਅਤੇ ਪਤੀ ਇੰਜੀਨੀਅਰ ਅਮਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ।