ਯਮੁਨਾ ਨਦੀ ਦੀ ਸਫਾਈ ਦਾ ਕੰਮ ਹੁਣ ਰੁਕਣ ਵਾਲਾ ਨਹੀਂ - ਮੁੱਖ ਮੰਤਰੀ ਰੇਖਾ ਗੁਪਤਾ

ਨਵੀਂ ਦਿੱਲੀ, 11 ਮਾਰਚ-ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਯਮੁਨਾ ਦੀ ਸਫਾਈ ਦਾ ਕੰਮ ਹੁਣ ਰੁਕਣ ਵਾਲਾ ਨਹੀਂ ਹੈ। ਇਸ 'ਤੇ ਟੀਮ ਰੋਜ਼ਾਨਾ ਕੰਮ ਕਰੇਗੀ। ਅਸੀਂ ਯਮੁਨਾ ਨਦੀ ਦੀ ਸਫਾਈ ਵਿਚ ਇਕ ਸਕਿੰਟ ਵੀ ਬਰਬਾਦ ਨਹੀਂ ਕਰ ਰਹੇ। ਜਲਦੀ ਹੀ, ਦਿੱਲੀ ਦੇ ਲੋਕ ਯਮੁਨਾ ਦੇ ਕੰਢੇ ਬੈਠਣਗੇ ਅਤੇ ਬਨਾਰਸ ਦੀ ਗੰਗਾ ਆਰਤੀ ਵਾਂਗ ਸ਼ਾਨਦਾਰ ਯਮੁਨਾ ਆਰਤੀ ਦੇਖਣਗੇ।