ਦਿੱਲੀ ਸਰਕਾਰ ਨੇ ਯਮੁਨਾ 'ਤੇ ਕਰੂਜ਼ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਸਮਝੌਤਾ

ਨਵੀਂ ਦਿੱਲੀ, 11 ਮਾਰਚ -ਭਾਰਤ ਦੇ ਅੰਦਰੂਨੀ ਜਲ ਮਾਰਗ ਅਥਾਰਟੀ ਨੇ ਯਮੁਨਾ ਨਦੀ 'ਤੇ ਕਰੂਜ਼ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਦਿੱਲੀ ਸਰਕਾਰ ਨਾਲ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ। ਰਾਸ਼ਟਰੀ ਜਲ ਮਾਰਗਾਂ ਲਈ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਮੰਤਰਾਲੇ ਦੀ ਨੋਡਲ ਏਜੰਸੀ ਹੈ। ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਸੋਨੀਆ ਵਿਹਾਰ ਅਤੇ ਜਗਤਪੁਰ ਵਿਚਕਾਰਲੇ ਹਿੱਸੇ ਨੂੰ ਕਰੂਜ਼ ਟੂਰਿਜ਼ਮ ਲਈ ਵਿਕਸਤ ਕੀਤਾ ਜਾਵੇਗਾ। ਭਾਰਤ ਦੇ ਅੰਦਰੂਨੀ ਜਲ ਮਾਰਗ ਅਥਾਰਟੀ ਨੇ ਦਿੱਲੀ ਸਰਕਾਰ ਦੀਆਂ ਕਈ ਏਜੰਸੀਆਂ ਨਾਲ ਇਕ ਸਮਝੌਤਾ ਪੱਤਰ 'ਤੇ ਹਸਤਾਖ਼ਰ ਕੀਤੇ, ਜਿਨ੍ਹਾਂ ਵਿਚ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ, ਦਿੱਲੀ ਵਿਕਾਸ ਅਥਾਰਟੀ , ਦਿੱਲੀ ਜਲ ਬੋਰਡ ਅਤੇ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਸ਼ਾਮਿਲ ਹਨ ।