ਹਰਿਆਣਾ ਨਗਰ ਨਿਗਮ ਚੋਣਾਂ ਦੇ ਅੱਜ ਆਉਣਗੇ ਨਤੀਜੇ

ਚੰਡੀਗੜ੍ਹ, 12 ਮਾਰਚ- ਹਰਿਆਣਾ ਦੇ 10 ਨਗਰ ਨਿਗਮਾਂ ਦੇ ਮੇਅਰ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। 8 ਨਗਰ ਨਿਗਮਾਂ ਵਿਚ ਮੇਅਰ ਦੇ ਨਾਲ-ਨਾਲ ਵਾਰਡ ਕੌਂਸਲਰਾਂ ਲਈ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਦੋ ਨਗਰ ਨਿਗਮਾਂ, ਸੋਨੀਪਤ ਅਤੇ ਅੰਬਾਲਾ ਵਿਚ ਸਿਰਫ਼ ਮੇਅਰ ਉਪ-ਚੋਣ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ। ਨਗਰ ਨਿਗਮਾਂ ਤੋਂ ਇਲਾਵਾ, 32 ਨਗਰ ਪਾਲਿਕਾਵਾਂ ਅਤੇ ਨਗਰ ਕੌਂਸਲਾਂ ਲਈ ਚੋਣਾਂ ਅਤੇ ਉਪ ਚੋਣਾਂ ਦੇ ਨਤੀਜੇ ਵੀ ਘੋਸ਼ਿਤ ਕੀਤੇ ਜਾਣਗੇ।