ਬੱਸ ਖੱਡ 'ਚ ਡਿੱਗਣ ਕਾਰਨ ਤਿੰਨ ਬੀਐਸਐਫ ਜਵਾਨਾਂ ਦੀ ਮੌਤ

ਇੰਫਾਲ, 11 ਮਾਰਚ - ਮਨੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿਚ ਇਕ ਬੱਸ ਦੇ ਖੱਡ ਵਿਚ ਡਿਗਣ ਕਾਰਨ ਘੱਟੋ-ਘੱਟ ਤਿੰਨ ਸੀਮਾ ਸੁਰੱਖਿਆ ਬਲ (ਬੀਐਸਐਫ) ਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਹ ਘਟਨਾ ਚੰਗੌਬੰਗ ਪਿੰਡ ਵਿੱਚ ਵਾਪਰੀ, ਜਿੱਥੇ ਬੱਸ, ਜਿਸ ਵਿਚ ਲਗਭਗ 15 ਬੀਐਸਐਫ ਜਵਾਨ ਸਵਾਰ ਸਨ, ਡੂੰਘੀ ਖੱਡ ਵਿਚ ਡਿੱਗ ਗਈ ।