ਡਿਪੋਰਟ ਕੀਤੇ 119 ਭਾਰਤੀਆਂ ਨੂੰ ਲੈ ਕੇ ਦੂਜਾ ਅਮਰੀਕੀ ਜਹਾਜ਼ ਕੱਲ੍ਹ ਅੰਮ੍ਰਿਤਸਰ ਉਤਰੇਗਾ

ਚੰਡੀਗੜ੍ਹ, 14 ਫਰਵਰੀ-ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਦੀ ਨਵੀਂ ਸੂਚੀ ਜਾਰੀ ਹੋਈ ਹੈ, ਡਿਪੋਰਟ ਕੀਤੇ 119 ਭਾਰਤੀਆਂ ਨੂੰ ਲੈ ਕੇ ਦੂਜਾ ਅਮਰੀਕੀ ਜਹਾਜ਼ ਕੱਲ੍ਹ ਅੰਮ੍ਰਿਤਸਰ ਉਤਰੇਗਾ। ਸੂਬੇਵਾਰ ਇਨ੍ਹਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8 ਯੂ.ਪੀ. ਦੇ 3, ਗੋਆ ਦੇ 2, ਮਹਾਰਾਸ਼ਟਰ ਦੇ 2, ਰਾਜਸਥਾਨ ਦੇ 2, ਹਿਮਾਚਲ ਪ੍ਰਦੇਸ਼ ਦਾ 1 ਤੇ ਜੰਮੂ ਅਤੇ ਕਸ਼ਮੀਰ ਦਾ 1 ਵਿਅਕਤੀ ਸ਼ਾਮਿਲ ਹੈ।