ਸੈਕਟਰ-4 ਦੇ ਰਾਮ ਘਾਟ, ਭਾਰਦਵਾਜ ਘਾਟ ਤੇ ਗੰਗੇਸ਼ਵਰ ਘਾਟ 'ਤੇ ਸਫਾਈ ਮੁਹਿੰਮ ਸ਼ੁਰੂ
.jpeg)

ਮਹਾਕੁੰਭ ਨਗਰ (ਪ੍ਰਯਾਗਰਾਜ), 14 ਫਰਵਰੀ-ਤੀਰਥਰਾਜ ਪ੍ਰਯਾਗਰਾਜ ਦੀ ਧਰਤੀ ਨਾ ਸਿਰਫ਼ ਮਹਾਨ ਮਹਾਕੁੰਭ-2025 ਦੇ ਰੂਪ ਵਿਚ ਮਨੁੱਖਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਗਵਾਹੀ ਦੇ ਰਹੀ ਹੈ, ਸਗੋਂ ਸੰਗਮ ਸ਼ਹਿਰ ਇਤਿਹਾਸਕ ਵਿਸ਼ਵ ਰਿਕਾਰਡਾਂ ਦਾ ਵੀ ਗਵਾਹ ਬਣ ਰਿਹਾ ਹੈ। ਸੰਗਮ ਵਿਚ 50 ਕਰੋੜ ਸ਼ਰਧਾਲੂਆਂ ਦੇ ਇਸ਼ਨਾਨ ਕਰਨ ਦੇ ਵਿਸ਼ਵ ਰਿਕਾਰਡ ਦੇ ਨਾਲ, ਤੀਰਥਰਾਜ ਨੇ ਸ਼ੁੱਕਰਵਾਰ ਨੂੰ ਸਫਾਈ ਦੀ ਦਿਸ਼ਾ ਵਿਚ ਇਕ ਵਿਲੱਖਣ ਵਿਸ਼ਵ ਰਿਕਾਰਡ ਵੀ ਸਥਾਪਤ ਕੀਤਾ ਹੈ। ਇਸ ਤਹਿਤ 300 ਤੋਂ ਵੱਧ ਸਫਾਈ ਕਰਮਚਾਰੀਆਂ ਨੇ ਵੱਖ-ਵੱਖ ਘਾਟਾਂ 'ਤੇ ਇਕੋ ਸਮੇਂ ਗੰਗਾ ਦੀ ਸਫਾਈ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਇਸ ਰਿਕਾਰਡ ਨੂੰ ਬਣਾਉਣ ਲਈ ਨਿਰਪੱਖ ਅਥਾਰਟੀ ਦੁਆਰਾ ਸਾਰੀਆਂ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ। ਹੁਣ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੇ ਪ੍ਰਤੀਨਿਧੀ ਇਸ ਪੂਰੀ ਪ੍ਰਕਿਰਿਆ ਦੀ ਪੁਸ਼ਟੀ ਕਰਨਗੇ ਅਤੇ ਇਸ ਰਿਕਾਰਡ ਨੂੰ ਪ੍ਰਮਾਣਿਤ ਕਰਨ ਤੋਂ ਬਾਅਦ, ਇਸਦਾ ਸਰਟੀਫਿਕੇਟ ਪ੍ਰਦਾਨ ਕਰਨਗੇ। ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ, ਇਹ ਆਪਣੇ-ਆਪ ਵਿਚ ਇਕ ਵਿਲੱਖਣ ਰਿਕਾਰਡ ਹੋਵੇਗਾ, ਜਿਥੇ ਇੰਨੇ ਸਾਰੇ ਸਫਾਈ ਕਰਮਚਾਰੀਆਂ ਨੇ ਮਿਲ ਕੇ ਅੱਧੇ ਘੰਟੇ ਤੋਂ ਵੱਧ ਸਮੇਂ ਲਈ ਵੱਖ-ਵੱਖ ਘਾਟਾਂ 'ਤੇ ਨਦੀ ਦੀ ਸਫਾਈ ਮੁਹਿੰਮ ਚਲਾਈ।