ਪਵਨਦੀਪ ਕੌਰ ਮਾਨ ਨੇ ਰਾਸ਼ਟਰੀ ਖੇਡਾਂ 'ਚ ਤਲਵਾਰਬਾਜ਼ੀ 'ਚ ਕਾਂਸੀ ਦਾ ਤਮਗਾ ਜਿੱਤਿਆ

ਲੰਬੀ (ਸ੍ਰੀ ਮੁਕਤਸਰ ਸਾਹਿਬ), 14 ਫਰਵਰੀ (ਮੇਵਾ ਸਿੰਘ)-ਉੱਤਰਾਖੰਡ ਵਿਖੇ ਚੱਲ ਰਹੀਆਂ 38ਵੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਵਲੋਂ ਖੇਡਦੇ ਹੋਏ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਵਨਦੀਪ ਕੌਰ ਮਾਨ (ਏ.ਐਸ.ਆਈ.) ਧਰਮ ਪਤਨੀ ਖੁਸ਼ਵੀਰ ਸਿੰਘ ਮਾਨ ਸਰਪੰਚ ਪਿੰਡ ਸਹਿਣਾਖੇੜਾ ਨੇ ਕਾਂਸੀ ਦਾ ਤਮਗਾ ਜਿੱਤ ਕੇ ਪਿੰਡ ਸਹਿਣਾ ਖੇੜਾ ਅਤੇ ਸਾਰੇ ਹੀ ਇਲਾਕੇ ਦਾ ਨਾਮ ਰੌਸ਼ਨ ਕੀਤਾ। ਪਵਨਦੀਪ ਕੌਰ ਮਾਨ ਨੇ ਉੱਤਰਾਖੰਡ ਦੇ ਸ਼ਹਿਰ ਹਲਦਵਾਨੀ ਵਿਖੇ 9 ਤੋਂ 13 ਤਰੀਕ ਤੱਕ ਹੋਏ ਤਲਵਾਰਬਾਜ਼ੀ ਦੇ ਮੁਕਾਬਲੇ ਵਿਚ ਈ.ਪੀ. ਈਵੈਂਟ ਵਿਚ ਖੇਡਦੇ ਹੋਏ ਮਹਾਰਾਸ਼ਟਰ ਨੂੰ ਹਰਾ ਕੇ ਇਹ ਤਮਗਾ ਜਿੱਤਿਆ। ਪਵਨਦੀਪ ਕੌਰ ਵਲੋਂ ਇਹ ਸ਼ਾਨਦਾਰ ਜਿੱਤ ਹਾਸਲ ਕਰਨ ਉਤੇ ਉਨ੍ਹਾਂ ਦੇ ਪਤੀ ਸਰਪੰਚ ਖੁਸ਼ਵੀਰ ਸਿੰਘ ਮਾਨ ਨੂੰ ਜਿਥੇ ਪਿੰਡ ਸਹਿਣਾਖੇੜਾ ਨਿਵਾਸੀਆਂ ਨੇ ਵਧਾਈ ਦਿੱਤੀ, ਉਥੇ ਬਲਾਕ ਲੰਬੀ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਵੀ ਉਸ ਨੂੰ ਵਧਾਈ ਦਿੱਤੀ।