ਐਮ.ਐਸ.ਪੀ. ਗਾਰੰਟੀ ਕਾਨੂੰਨ ਬਣਾਉਣ ਦੀ SKM ਗੈਰ-ਰਾਜਨੀਤਿਕ ਆਗੂ ਅਭੀਮੰਨੂ ਕੋਹਾੜ ਵਲੋਂ ਅਪੀਲ
ਚੰਡੀਗੜ੍ਹ, 14 ਫਰਵਰੀ (ਅਜਾਇਬ ਔਜਲਾ)-ਮੀਟਿੰਗ ਵਿਚ ਜਾਣ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ (ਗੈਰ- ਰਾਜਨੀਤਿਕ) ਦੇ ਆਗੂ ਅਭੀਮੰਨੂ ਕੋਹਾੜ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਸੰਯੁਕਤ ਸੰਸਦ ਮੈਂਬਰਾਂ ਦੀ ਕਮੇਟੀ ਨੇ ਐਮ.ਐਸ.ਪੀ. ਗਾਰੰਟੀ ਕਾਨੂੰਨ ਨੂੰ ਬਣਾਉਣ ਦੀ ਆਪਣੀ ਰਾਏ ਦਿੱਤੀ ਹੈ ਤਾਂ ਪ੍ਰਧਾਨ ਮੰਤਰੀ ਨੂੰ ਉਸ ਰਿਪੋਰਟ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕਮੇਟੀ ਵਿਚ ਸਭ ਤੋਂ ਜ਼ਿਆਦਾ ਭਾਜਪਾ ਦੇ ਹੀ ਸੰਸਦ ਸ਼ਾਮਿਲ ਸਨ।