ਮਹਿਲਾ ਸੰਮੇਲਨ ’ਚ ਸ਼ਾਮਿਲ ਹੋਣ ਲਈ ਪੁੱਜੇ ਰਾਸ਼ਟਰਪਤੀ


ਬੈਂਗਲੁਰੂ, 14 ਫਰਵਰੀ- ਰਾਸ਼ਟਰਪਤੀ ਦਰੋਪਦੀ ਮੁਰਮੂ ਆਰਟ ਆਫ਼ ਲਿਵਿੰਗ ਇੰਟਰਨੈਸ਼ਨਲ ਸੈਂਟਰ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਮਹਿਲਾ ਸੰਮੇਲਨ ਦੇ 10ਵੇਂ ਐਡੀਸ਼ਨ ਲਈ ਬੈਂਗਲੁਰੂ ਪਹੁੰਚੇ, ਜਿੱਥੇ ਉਹ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਦਾ ਸਵਾਗਤ ਰਾਜਪਾਲ ਥਾਵਰਚੰਦ ਗਹਿਲੋਤ ਅਤੇ ਹੋਰ ਅਧਿਕਾਰੀਆਂ ਨੇ ਕੀਤਾ।