![](/cmsimages/20250207/4772883__a.jpg)
ਸ੍ਰੀਨਗਰ, 7 ਫਰਵਰੀ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਨੇ ਭਾਰਤ-ਪਾਕਿਸਤਾਨ ਸਰਹੱਦ (ਕੰਟਰੋਲ ਰੇਖਾ, ਐਲਓਸੀ) ’ਤੇ 7 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਦਿੱਤਾ ਹੈ। ਇਸ ਵਿਚ 2-3 ਪਾਕਿਸਤਾਨੀ ਫੌਜੀ ਵੀ ਸ਼ਾਮਿਲ ਸਨ। ਜਾਣਕਾਰੀ ਅਨੁਸਾਰ, ਇਹ ਲੋਕ 4-5 ਫਰਵਰੀ ਦੀ ਰਾਤ ਨੂੰ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਘਟਨਾ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਵਾਪਰੀ। ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਘੁਸਪੈਠੀਆਂ ਦਾ ਉਦੇਸ਼ ਭਾਰਤੀ ਚੌਕੀ ਨੂੰ ਨਿਸ਼ਾਨਾ ਬਣਾਉਣਾ ਸੀ।