ਭਾਰਤ ਵਲੋਂ ਇਕ ਮਛੇਰੇ ਸਮੇਤ ਪੰਜ ਪਾਕਿਸਤਾਨੀ ਕੈਦੀ ਰਿਹਾਅ

ਅਟਾਰੀ, ਅੰਮ੍ਰਿਤਸਰ 7 ਫਰਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਅੱਜ ਭਾਰਤ ਸਰਕਾਰ ਵਲੋਂ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੇ ਪੰਜ ਕੈਦੀਆਂ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਰਿਹਾਅ ਕੀਤਾ ਹੈ। ਭਾਰਤ ਵਲੋਂ ਰਿਹਾਅ ਕੀਤੇ ਗਏ ਪਾਕਿਸਤਾਨੀ ਕੈਦੀਆਂ ਵਿਚ ਇਕ ਮਛੇਰਾ ਅਤੇ ਚਾਰ ਸਰਹੱਦ ਪਾਰ ਕਰਕੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਕੈਦੀ ਸ਼ਾਮਿਲ ਹਨ ਜਿਨਾਂ ਨੂੰ ਬੀ.ਐਸ.ਐਫ. ਵਲੋਂ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਬਾਅਦ ਦੁਪਹਿਰ ਸੌਂਪ ਦਿੱਤਾ ਗਿਆ।