ਧਰਮਸ਼ਾਲਾ (ਹਿਮਾਚਲ ਪ੍ਰਦੇਸ਼) : ਪੈਰਾਗਲਾਈਡਿੰਗ ਦੌਰਾਨ ਡਿੱਗਣ ਨਾਲ ਇਕ 19 ਸਾਲਾ ਲੜਕੀ ਦੀ ਮੌਤ
ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 18 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਪੈਰਾਗਲਾਈਡਿੰਗ ਦੌਰਾਨ ਡਿੱਗਣ ਨਾਲ ਇਕ 19 ਸਾਲਾ ਲੜਕੀ ਦੀ ਮੌਤ ਹੋ ਗਈ। ਐਡੀਸ਼ਨਲ ਐਸ.ਪੀ. ਵੀਰ ਬਹਾਦੁਰ ਨੇ ਕਿਹਾ, ਨ, "ਅੱਜ ਧਰਮਸ਼ਾਲਾ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ, ਇੰਦਰੁਨਾਗ ਪੈਰਾਗਲਾਈਡਿੰਗ ਸਾਈਟ 'ਤੇ, ਇਕ ਮੰਦਭਾਗੀ ਘਟਨਾ ਵਾਪਰੀ। ਗੁਜਰਾਤ ਦੀ ਇਕ ਲੜਕੀ ਪੈਰਾਗਲਾਈਡਿੰਗ ਦੌਰਾਨ ਡਿੱਗ ਪਈ, ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਰਸਤੇ ਵਿਚ ਮੌਤ ਹੋ ਗਈ...ਪੈਰਾਗਲਾਈਡਰ ਪਾਇਲਟ ਜ਼ਖਮੀ ਹੈ, ਉਸਦਾ ਇਲਾਜ ਚੱਲ ਰਿਹਾ ਹੈ...ਪੁਲਿਸ ਜਾਂਚ ਕਰ ਰਹੀ ਹੈ..."।