ਕੇਂਦਰ ਤੋਂ ਖੇਤੀਬਾੜੀ ਜੁਆਇੰਟ ਸਕੱਤਰ ਪ੍ਰਿਆ ਰਾਜਨ ਡੱਲੇਵਾਲ ਨੂੰ ਮਿਲਣ ਪੁੱਜੇ
ਸ਼ੁਤਰਾਣਾ (ਪਟਿਆਲਾ), 18 ਜਨਵਰੀ (ਬਲਦੇਵ ਸਿੰਘ ਮਹਿਰੋਕ)-ਢਾਬੀਗੁੱਜਰਾਂ ਖਨੌਰੀ ਸਰਹੱਦ ਉੱਪਰ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਅੱਜ ਕੇਂਦਰ ਸਰਕਾਰ ਦੇ ਖੇਤੀਬਾੜੀ ਮਨਿਸਟਰੀ ਦੇ ਜੁਆਇੰਟ ਸਕੱਤਰ ਪ੍ਰਿਆ ਰਾਜਨ ਆਈ.ਐਫ.ਐਸ. ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਏ. ਡੀ. ਜੀ. ਪੀ. ਪੰਜਾਬ ਜਸਕਰਨ ਸਿੰਘ ਸਮੇਤ ਕੇਂਦਰ ਤੋਂ ਆਏ ਹੋਰ ਅਧਿਕਾਰੀ ਵੀ ਮੌਜੂਦ ਹਨ। ਕੇਂਦਰੀ ਅਧਿਕਾਰੀ ਜਗਜੀਤ ਸਿੰਘ ਨੂੰ ਮਿਲਣ ਲਈ ਅੰਦਰ ਉਨ੍ਹਾਂ ਦੇ ਕੈਬਿਨ ਵਿਚ ਗਏ।