ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਹਮਲਾਵਰ ਛੱਤੀਸਗੜ੍ਹ ਤੋਂ ਗ੍ਰਿਫਤਾਰ
ਛੱਤੀਸਗੜ੍ਹ, 18 ਜਨਵਰੀ-ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਆਰੋਪੀ ਛੱਤੀਸਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਅੱਜ ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ 'ਤੇ ਇਕ 31 ਸਾਲਾ ਸ਼ੱਕੀ ਨੂੰ ਰੇਲਗੱਡੀ ਤੋਂ ਹਿਰਾਸਤ ਵਿਚ ਲਿਆ ਗਿਆ। ਉਸਦੀ ਪਛਾਣ ਆਕਾਸ਼ ਕੈਲਾਸ਼ ਕੰਨੋਜੀਆ ਵਜੋਂ ਹੋਈ ਹੈ ਅਤੇ ਮੁੰਬਈ ਪੁਲਿਸ ਦੀ ਇਕ ਟੀਮ ਉਸਨੂੰ ਹਿਰਾਸਤ ਵਿਚ ਲੈਣ ਲਈ ਜਲਦੀ ਹੀ ਪਹੁੰਚ ਰਹੀ ਹੈ। ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ 54 ਸਾਲਾ ਸੈਫ ਅਲੀ ਖਾਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਹਨ ਅਤੇ ਡਾਕਟਰਾਂ ਅਨੁਸਾਰ, ਉਸਨੂੰ ਦੋ-ਤਿੰਨ ਦਿਨਾਂ ਵਿਚ ਛੁੱਟੀ ਮਿਲ ਸਕਦੀ ਹੈ।