ਇਮਾਮ ਗ਼ੱਜ਼ਾਲੀ ਲਾਇਬ੍ਰੇਰੀ ਤੇ ਸਟੱਡੀ ਸੈਂਟਰ ਦਾ ਵਿਧਾਇਕ ਤੇ ਸ਼ੌਕਤ ਪਰੇ ਵਲੋਂ ਉਦਘਾਟਨ
ਮਲੇਰਕੋਟਲਾ, 18 ਜਨਵਰੀ (ਮੁਹੰਮਦ ਹਨੀਫ਼ ਥਿੰਦ)-ਮਸਜਿਦ ਬੰਗਲੇ ਵਾਲੀ ਸ਼ੇਰਵਾਨੀ ਗੇਟ ਮਲੇਰਕੋਟਲਾ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਆਧੁਨਿਕ 'ਇਮਾਮ ਗ਼ੱਜ਼ਾਲੀ ਲਾਇਬ੍ਰੇਰੀ ਅਤੇ ਸਟੱਡੀ ਸੈਂਟਰ' ਦਾ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਬਠਿੰਡਾ-ਕਮ-ਪ੍ਰਸ਼ਾਸਕ ਪੰਜਾਬ ਵਕਫ਼ ਬੋਰਡ ਸ਼ੌਕਤ ਅਹਿਮਦ ਪਰੇ ਅਤੇ ਸੀ.ਈ.ਓ. ਪੰਜਾਬ ਵਕਫ਼ ਬੋਰਡ ਲਤੀਫ਼ ਅਹਿਮਦ ਆਦਿ ਹਾਜ਼ਰ ਸਨ।