ਸੀਮੈਂਟ ਪਲਾਂਟ 'ਚ ਢਹਿ-ਢੇਰੀ ਹੋਏ ਲੋਹੇ ਦੇ ਢਾਂਚੇ 'ਚੋਂ 3 ਲਾਸ਼ਾਂ ਬਰਾਮਦ
ਭੁਵਨੇਸ਼ਵਰ, 18 ਜਨਵਰੀ-ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿਚ ਇਕ ਸੀਮੈਂਟ ਪਲਾਂਟ ਦੇ ਅਹਾਤੇ ਵਿਚ ਢਹਿ-ਢੇਰੀ ਹੋਏ ਲੋਹੇ ਦੇ ਢਾਂਚੇ ਦੇ ਮਲਬੇ ਵਿਚੋਂ ਤਿੰਨ ਲਾਪਤਾ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੁਸ਼ਾਂਤ ਰਾਉਤ (58), ਰਣਜੀਤ ਭੋਲ (24) ਅਤੇ ਦਸ਼ਰਥ ਪਾਤਰਾ (42) ਵਜੋਂ ਹੋਈ ਹੈ।