ਕੇਂਦਰ ਸਰਕਾਰ ਦੇ ਖੇਤੀਬਾੜੀ ਮਨਿਸਟਰੀ ਦੇ ਜੁਆਇੰਟ ਸਕੱਤਰ ਵਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਜਾਰੀ
ਸ਼ੁਤਰਾਣਾ (ਪਟਿਆਲਾ), 18 ਜਨਵਰੀ (ਬਲਦੇਵ ਸਿੰਘ ਮਹਿਰੋਕ)-ਢਾਬੀਗੁੱਜਰਾਂ ਖਨੌਰੀ ਸਰਹੱਦ ਉੱਪਰ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਅਤੇ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਆਏ ਕੇਂਦਰ ਸਰਕਾਰ ਦੇ ਖੇਤੀਬਾੜੀ ਮਨਿਸਟਰੀ ਦੇ ਜੁਆਇੰਟ ਸਕੱਤਰ ਪ੍ਰਿਆ ਰੰਜਨ ਆਈ.ਐਫ.ਐਸ. ਤੇ ਉਨ੍ਹਾਂ ਦੇ ਨਾਲ ਆਏ ਅਧਿਕਾਰੀਆਂ ਦੀ ਟੀਮ ਵਲੋਂ ਦੇਰ ਸ਼ਾਮ ਅਜੇ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ। ਰੰਜਨ ਵਲੋਂ ਪਹਿਲਾਂ ਐਸ. ਕੇ. ਐਮ. ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਪ੍ਰਮੁੱਖ ਆਗੂਆਂ ਨਾਲ ਮੈਰਾਥਨ ਮੀਟਿੰਗ ਕੀਤੀ ਗਈ ਤੇ ਬਾਅਦ ਵਿਚ ਐਸ. ਕੇ. ਐਮ. ਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਵਲੋਂ ਆਪਣੀ ਵੱਖਰੀ ਮੈਰਾਥਨ ਮੀਟਿੰਗ ਕੀਤੀ ਜਾ ਰਹੀ ਹੈ ਜੋ ਕਿ ਅਜੇ ਵੀ ਜਾਰੀ ਹੈ। ਉਸ ਤੋਂ ਬਾਅਦ ਮੁੜ ਤੋਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਦੋਵਾਂ ਫੋਰਮਾਂ ਦੇ ਕਿਸਾਨ ਆਗੂਆਂ ਦੀ ਮੀਟਿੰਗ ਹੋਵੇਗੀ। ਇਸ ਤਰ੍ਹਾਂ ਅੱਜ ਕੇਂਦਰ ਸਰਕਾਰ ਦੇ ਅਧਿਕਾਰੀਆਂ ਤੇ ਕਿਸਾਨ ਆਗੂਆਂ ਵਿਚਕਾਰ ਮੀਟਿੰਗਾਂ ਦਾ ਦੌਰ ਅਜੇ ਕਾਫੀ ਦੇਰ ਤੱਕ ਚੱਲਣ ਦੀ ਸੰਭਾਵਨਾ ਹੈ ਤੇ ਲੰਮੀਆਂ ਮੀਟਿੰਗਾਂ ਚੱਲਣ ਦੀ ਪੁਸ਼ਟੀ ਕਿਸਾਨ ਆਗੂ ਵੀ ਕਰ ਰਹੇ ਹਨ।