JALANDHAR WEATHER

ਖ਼ਰਾਬ ਮੌਸਮ ਕਾਰਨ ਰਾਜਾਸਾਂਸੀ ਹਵਾਈ ਅੱਡੇ ’ਤੇ ਉਡਾਣਾਂ ਹੋ ਰਹੀਆਂ ਪ੍ਰਭਾਵਿਤ

ਰਾਜਾਸਾਂਸੀ, (ਅੰਮ੍ਰਿਤਸਰ), 18 ਜਨਵਰੀ (ਹਰਦੀਪ ਸਿੰਘ ਖੀਵਾ)- ਲਗਾਤਾਰ ਖ਼ਰਾਬ ਮੌਸਮ ਦੇ ਚਲਦਿਆਂ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ, ਜਿਨ੍ਹਾਂ ਕਰਕੇ ਯਾਤਰੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਲੜੀ ਤਹਿਤ ਸਵੇਰੇ ਤੜਕੇ 4.25 ਵਜੇ ਮਿਲਾਨ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਵਾਲੀ ਉਡਾਣ ਕਰੀਬ 9 ਘੰਟੇ ਦੇਰੀ ਨਾਲ ਦੁਪਹਿਰ 1.15 ਵਜੇ ਨਾਲ ਪੁੱਜੇਗੀ। ਇਸ ਤੋਂ ਇਲਾਵਾ ਦੁਬਈ ਤੋਂ ਸਵੇਰੇ 7.40 ਵਜੇ ਪੁੱਜਣ ਵਾਲੀ ਉਡਾਣ ਵੀ ਕਰੀਬ 2.30 ਦੇਰੀ ਵਿਚ ਚੱਲ ਰਹੀ ਹੈ। ਇਸੇ ਤਰ੍ਹਾਂ ਇਥੋਂ ਦੁਬਈ ਤੇ ਰੋਮ ਨੂੰ ਉਡਾਣ ਭਰਨ ਵਾਲੀਆਂ ਉਡਾਣਾਂ ਵੀ ਦੇਰੀ ਵਿਚ ਹਨ ਜਦੋਂ ਕਿ ਬੀਤੀ ਦੇਰ ਰਾਤ ਕੁਆਲਾਲੰਪੁਰ ਨੂੰ ਉਡਾਣ ਭਰਨ ਵਾਲੀ ਮਲੇਸ਼ੀਆ ਏਅਰ ਲਾਈਨ ਦੀ ਉਡਾਣ ਰੱਦ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ