ਬਜ਼ੁਰਗ ਔਰਤ ਨੂੰ ਕੁੱਤਿਆਂ ਨੇ ਘੇਰਾ ਪਾ ਕੀਤਾ ਜ਼ਖ਼ਮੀ
ਆਦਮਪੁਰ, (ਜਲੰਧਰ), 18 ਜਨਵਰੀ (ਹਰਪ੍ਰੀਤ ਸਿੰਘ)- ਥਾਣਾ ਆਦਮਪੁਰ ਅਧੀਨ ਆਉਂਦੇ ਪਿੰਡ ਕੰਦੋਲਾ ਵਿਖੇ ਅੱਜ ਸਵੇਰ ਅਵਾਰਾ ਕੁੱਤਿਆਂ ਵਲੋਂ ਇਕ 62 ਸਾਲਾ ਬਜ਼ੁਰਗ ਔਰਤ ਗਿਆਨ ਕੌਰ ਪਤਨੀ ਮਹਿੰਦਰ ਸਿੰਘ, ਜੋ ਕਿ ਸਵੇਰੇ ਮੱਥਾ ਟੇਕਣ ਲਈ ਗੁਰੂਦੁਆਰਾ ਜਾ ਰਹੀ ਸੀ, ਨੂੰ ਆਵਾਰਾ ਕੁੱਤਿਆਂ ਦੇ ਝੁੰਡ ਵਲੋਂ ਘੇਰਾ ਪਾ ਬੁਰੀ ਤਰ੍ਹਾਂ ਨਾਲ ਨੋਚਿਆ ਗਿਆ। ਇਸ ਦੌਰਾਨ ਗਿਆਨ ਕੌਰ ਦਾ ਅੱਧੇ ਤੋਂ ਜ਼ਿਆਦਾ ਕੰਨ ਕੁੱਤਿਆਂ ਨੇ ਨੋਚ ਲਿਆ ਅਤੇ ਸਰੀਰ ’ਤੇ ਕਈ ਥਾਂ ’ਤੇ ਕੱਟਿਆ। ਉਸ ਦੇ ਰੌਲਾ ਪਾਉਣ ’ਤੇ ਪਿੰਡ ਵਾਸੀ ਬਾਹਰ ਆਏ ਅਤੇ ਉਸ ਨੂੰ ਉਨ੍ਹਾਂ ਤੋਂ ਮੁਕਤ ਕਰਵਾਇਆ, ਜਿੱਥੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਆਦਮਪੁਰ ਪਹੁੰਚਾਇਆ।