JALANDHAR WEATHER

ਗੁਰੂ ਕੀ ਵਡਾਲੀ ਵਿਖੇ ਨਗਰ ਨਿਗਮ ਨੇ ਕਰੋੜਾਂ ਰੁਪਏ ਦੀ ਜ਼ਮੀਨ 'ਤੇ ਲਿਆ ਕਬਜ਼ਾ

ਛੇਹਰਟਾ (ਅੰਮ੍ਰਿਤਸਰ), 16 ਜਨਵਰੀ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਇਤਿਹਾਸਿਕ ਨਗਰ ਗੁਰੂ ਕੀ ਵਡਾਲੀ ਵਿਖੇ ਨਗਰ ਨਿਗਮ ਵਲੋਂ ਅੱਜ ਕਰੋੜਾਂ ਰੁਪਏ ਦੀ ਜ਼ਮੀਨ ਉਤੇ ਕਬਜ਼ਾ ਲੈ ਲਿਆ ਗਿਆ। ਨਗਰ ਨਿਗਮ ਦੀ ਕਰੀਬ 4 ਏਕੜ ਜ਼ਮੀਨ ਉਤੇ ਕਿਸੇ ਵਲੋਂ ਕਬਜ਼ਾ ਕਰਕੇ ਫਸਲ ਉਗਾਈ ਗਈ ਸੀ। ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਗੁਰੂ ਕੀ ਵਡਾਲੀ ਵਿਖੇ ਨਗਰ ਨਿਗਮ ਦੀ ਪਹਿਲੀ ਕਰੀਬ ਤਿੰਨ ਏਕੜ ਜਗ੍ਹਾ ਉਤੇ ਦੂਸਰੀ ਕਰੀਬ ਛੇ ਕਨਾਲ 13 ਮਰਲੇ ਜਗ੍ਹਾ ਉਤੇ ਕਿਸੇ ਵਲੋਂ ਕਬਜ਼ਾ ਕੀਤਾ ਹੋਇਆ ਸੀ। ਇਸ ਜ਼ਮੀਨ ਉਤੇ ਕਬਜ਼ਾ ਲੈਣ ਲਈ ਨਗਰ ਨਿਗਮ ਵਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਨਾਲ ਮੀਟਿੰਗ ਕਰਕੇ ਪਹਿਲਾਂ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਸੀ ਤੇ ਇਹ ਜਗ੍ਹਾ ਨਗਰ ਨਿਗਮ ਦੀ ਹੋਣ ਕਾਰਨ ਅੱਜ ਡਿਊਟੀ ਮੈਜਿਸਟਰੇਟ ਮੈਡਮ ਰਚਨਾ ਤੇ ਪੁਲਿਸ ਥਾਣਾ ਛੇਹਰਟਾ ਦੀ ਪੁਲਿਸ, ਨਗਰ ਨਿਗਮ ਦੇ ਸਟੇਟ ਅਫਸਰ ਧਰਮਿੰਦਰ ਜੀਤ ਸਿੰਘ ਦੀ ਟੀਮ, ਨਗਰ ਨਿਗਮ ਦੇ ਸਿਵਲ ਵਿਭਾਗ ਦੇ ਐਕਸੀਅਨ ਸੁਨੀਲ ਮਹਾਜਨ ਦੀ ਟੀਮ ਤੇ ਨਗਰ ਨਿਗਮ ਦੇ ਨਹਿਰੀ ਪਾਣੀ ਯੋਜਨਾ ਪ੍ਰੋਜੈਕਟ ਦੀ ਟੀਮ ਵਲੋਂ ਪੁਲਿਸ ਦੀ ਦੇਖ-ਰੇਖ ਹੇਠ ਦੋਵਾਂ ਜਗ੍ਹਾ ਉਤੇ ਨਗਰ ਨਿਗਮ ਨੇ ਆਪਣਾ ਕਬਜ਼ਾ ਲੈ ਲਿਆ ਹੈ ਤੇ ਉਕਤ ਜਗ੍ਹਾ ਉਤੇ ਨਗਰ ਨਿਗਮ ਨੇ ਆਪਣੀ ਮਾਲਕੀ ਦੇ ਬੋਰਡ ਲਗਾ ਦਿੱਤੇ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ