JALANDHAR WEATHER

ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਦੇ ਹੁਨਰਦੀਪ ਸਿੰਘ ਵਲੋਂ ਦਿੱਲੀ ’ਚ 240 ਕਿਲੋ ਭਾਰ ਚੁੱਕ ਬਣਾਇਆ ਰਿਕਾਰਡ

ਕਲਾਨੌਰ (ਗੁਰਦਾਸਪੁਰ), 16 ਜਨਵਰੀ (ਪੁਰੇਵਾਲ)-ਨੇੜਲੇ ਸਰਹੱਦੀ ਪਿੰਡ ਚੌੜਾ ਖੁਰਦ ’ਚ ਖੇਤਰ ਦੇ ਚਾਨਣ ਮੁਨਾਰੇ ਸੰਤ ਬਾਬਾ ਹਜ਼ਾਰਾ ਸਿੰਘ ਸੀਨੀਅਰ ਸੈਕੰਡਰੀ ਅਕੈਡਮੀ ਵਲੋਂ ਸਿੱਖਿਆ ਦੇ ਨਾਲ-ਨਾਲ ਖੇਡਾਂ ’ਚ ਵੀ ਮਾਰਕੇ ਮਾਰ ਕੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਂ ਰੌਸ਼ਨ ਕੀਤਾ ਜਾ ਰਿਹਾ ਹੈ ਅਤੇ ਸਕੂਲ ਦੇ ਪਾਵਰ ਲਿਫਟਰ ਖਿਡਾਰੀ ਹੁਨਰਦੀਪ ਸਿੰਘ ਨੇ ਦਿੱਲੀ ’ਚ ਨੈਸ਼ਨਲ ਪੱਧਰੀ ਖੇਡਾਂ ’ਚ ਸਬ-ਜੂਨੀਅਰ ਅੰਡਰ 74 ਵਰਗ ’ਚ ਭਾਗ ਲੈ ਕੇ ਪਾਵਰ ਲਿਫਟਿੰਗ ਦੇ 227 ਕਿਲੋਗ੍ਰਾਮ ਦੇ ਰਿਕਾਰਡ ਤੋੜ 240 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਰਿਕਾਰਡ ਬਣਾਇਆ ਹੈ ਅਤੇ ਖਿਡਾਰੀ ਤਰਨਪ੍ਰੀਤ ਸਿੰਘ ਵਲੋਂ ਸਬ-ਜੂਨੀਅਰ ਅੰਡਰ 68 ਕੈਟਾਗਰੀ ’ਚ 200 ਕਿਲੋਗ੍ਰਾਮ ਡੈੱਡਲਿਫਟ ਲਗਾ ਕੇ ਦੇਸ਼ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਹੁਣ ਦੋਵੇਂ ਖਿਡਾਰੀ ਜੂਨ ਮਹੀਨੇ ’ਚ ਵਿਦੇਸ਼ ਦੀ ਧਰਤੀ ਸਵਿੱਟਜ਼ਰਲੈਂਡ ’ਚ ਖੇਡਣਗੇ, ਜਿਸ ਕਾਰਨ ਇਲਾਕੇ ਸਮੇਤ ਜ਼ਿਲ੍ਹੇ ਦੇ ਖਿਡਾਰੀਆਂ ’ਚ ਖੁਸ਼ੀ ਹੈ। ਜ਼ਿਲ੍ਹਾ ਖੇਡ ਅਫਸਰ ਮੈਡਮ ਅਨੀਤਾ ਵਲੋਂ ਵੀ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ। ਵਿਦਿਆਰਥੀ ਦਾ ਸਕੂਲ ਪਹੁੰਚਣ ’ਤੇ ਪ੍ਰਬੰਧਕ ਗੁਲਾਬ ਸਿੰਘ ਨਾਗਰਾ, ਪ੍ਰਿੰਸੀਪਲ ਸੁਸ਼ਮਨਾ ਮੁਨਸ਼ੀ ਸਮੇਤ ਅਧਿਆਪਕਾਂ ਅਤੇ ਬੱਚਿਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ