JALANDHAR WEATHER

ਨੈਸ਼ਨਲ ਹਾਈਵੇਅ ’ਤੇ ਟਰੱਕ ’ਚ ਮੋਟਰਸਾਈਕਲ ਵੱਜਣ ਨਾਲ ਪਤੀ-ਪਤਨੀ ਦੀ ਮੌਤ

ਨਵਾਂਸ਼ਹਿਰ, 16 ਜਨਵਰੀ (ਜਸਬੀਰ ਸਿੰਘ ਨੂਰਪੁਰ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇਅ ’ਤੇ ਨੇੜੇ ਦਾਣਾ ਮੰਡੀ ਦੇ ਕੱਟ ’ਤੇ ਪਿੰਡ ਟੌਂਸਾ ਕੋਲ ਖੜ੍ਹੇ ਟਰੱਕ ਵਿਚ ਪਿੱਛੋਂ ਮੋਟਰਸਾਈਕਲ ਵੱਜਣ ਨਾਲ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਸਮਾਜ ਸੇਵੀ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਨੇ ਦੱਸਿਆ ਕਿ ਜੈਮਲ ਉਰਫ਼ ਜੰਮੂ ਪੁੱਤਰ ਧਰਮ ਪਾਲ (32 ਸਾਲ) ਪਿੰਡ ਡਾਲੋ ਮਾਜਰਾ ਬਾਜ਼ੀਗਰ ਬਸਤੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ ਜੋ ਕਿ ਆਪਣੇ ਸਹੁਰਿਆਂ ਤੋਂ ਮੋਟਰਸਾਈਕਲ ’ਤੇ ਆਪਣੀ ਪਤਨੀ ਪ੍ਰੀਤੋ ਦੇਵੀ ਨਾਲ ਰੈਲਮਾਜਰਾ ਤੋਂ ਹੈਡੋਂ ਬੇਟ ਕਿਸੇ ਪ੍ਰੋਗਰਾਮ ਵਿਚ ਗਏ ਸਨ। ਪਤੀ-ਪਤਨੀ ਹੈਡੋਂ ਬੇਟ ਤੋਂ ਵਾਪਸ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਰੈਲਮਾਜਰਾ ਲਈ ਰਵਾਨਾ ਹੋਏ। ਜਦੋਂ ਇਹ ਦਾਣਾ ਮੰਡੀ ਟੌਂਸਾ ਦੇ ਕੱਟ ਨਜ਼ਦੀਕ ਪਹੁੰਚੇ ਤਾਂ ਨੈਸ਼ਨਲ ਹਾਈਵੇਅ ’ਤੇ ਇਕ ਟਰੱਕ ਖੜ੍ਹਾ ਸੀ। ਜਦੋਂ ਮੋਟਰਸਾਈਕਲ ਉਕਤ ਸਥਾਨ ’ਤੇ ਪਹੁੰਚਿਆ ਤਾਂ ਮੋਟਰਸਾਈਕਲ ਟਰੱਕ ਦੇ ਪਿੱਛੇ ਪਾਸੇ ਜਾ ਟਕਰਾਇਆ ਅਤੇ ਮੋਟਰਸਾਈਕਲ ’ਤੇ ਸਵਾਰ ਪਤੀ-ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਹਾਦਸੇ ਦੀ ਖ਼ਬਰ ਲੜਕੀ ਦੇ ਭਰਾ ਨੂੰ ਰੈਲਮਾਜਰਾ ਵਿਖੇ ਮਿਲੀ ਤਾਂ ਉਹ ਮੌਕੇ ’ਤੇ ਪਹੁੰਚ ਗਏ। ਉਸ ਨੇ ਉਨ੍ਹਾਂ ਨੂੰ ਇਲਾਜ ਲਈ ਰੋਪੜ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਐਸ.ਐਸ.ਐਫ. ਦੀ ਟੀਮ ਦੇ ਇੰਚਾਰਜ ਏ.ਐਸ.ਆਈ. ਪ੍ਰਵੀਨ ਕੁਮਾਰ ਅਤੇ ਚੌਕੀ ਆਸਰੋਂ ਦੇ ਇੰਚਾਰਜ ਏ.ਐਸ.ਆਈ. ਗੁਰਬਖਸ਼ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ